ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਦਾ ਵੱਡਾ ਐਲਾਨ, 2022 ਤੱਕ ਸਾਰਿਆਂ ਨੂੰ ਮਿਲੇਗਾ ਘਰ

02/13/2019 5:41:34 PM

ਨਵੀਂ ਦਿੱਲੀ— ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਬਜਟ 'ਚ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਇਨਕਮ ਟੈਕਸ 'ਚ ਛੂਟ ਨਾਲ ਦੇਸ਼ ਦੇ ਅਲੱਗ ਅਲੱਗ ਹਿੱਸਿਆ 'ਚ ਕਾਫੀ ਉਤਸਾਹਿਜਨਕ ਪ੍ਰਤੀਕਿਰਿਆਵਾਂ ਆਈਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਅੰਤਰਿਮ ਬਜਟ 'ਚ ਦਿੱਤੀ ਗਈ ਰਾਹਤ ਤੋਂ ਬਾਅਦ 9.5 ਲੱਖ ਰੁਪਏ ਤੱਕ ਦੀ ਆਰਥਿਕ ਕਮਾਈ ਕਰਨ ਵਾਲੇ ਕੋਈ ਵੀ ਵਿਅਕਤੀ ਨਿਵੇਸ਼ ਯੋਜਨਾਵਾਂ ਦਾ ਲਾਭ ਚੁੱਕਦੇ ਹੋਏ ਟੈਕਸ ਦੇਣ ਦਾਰੀ ਤੋਂ ਮੁਕਤ ਹੋ ਸਕਦਾ ਹੈ। ਉਨ੍ਹਾਂ ਨੇ ਸੀਮਿਤ ਕਮਾਈ ਕਰਨ ਵਾਲੇ ਨਿਮਨ ਅਤੇ ਮੱਧਿਅਮ ਵਰਗ ਦੇ ਲੋਕਾਂ ਲਈ ਰਾਹਤ ਦੱਸਿਆ।
ਕਰਜ਼ 'ਤੇ ਵਿਆਜ਼ 'ਚ ਰਾਹਤ ਦੇਣ ਨਾਲ ਲੋਕਾਂ ਨੂੰ ਮਿਲਿਆ ਲਾਭ
ਲੋਕ ਸਭਾ 'ਚ ਵਿੱਤ ਵਿਧਾਇਕ 2019 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਬਜਟ 'ਚ ਆਮਦਨ ਦੀਆਂ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸਿਰਫ ਕੁਝ ਛੂਟ (ਰਿਬੇਟ) ਦਿੱਤੀ ਹੈ। ਇਨ੍ਹਾਂ ਉਪਾਅ ਨਾਲ ਲੋਕਾਂ ਦੀ ਖਰਚ ਕਰਨ ਦੀ ਸਮਰੱਥਾ ਵਧੇਗੀ ਅਤੇ ਜਿਸ ਦਾ ਫਾਇਦਾ ਅਰਥਵਿਵਸਥਾ ਨੂੰ ਮਿਲੇਗਾ। ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਰਜ਼ 'ਤੇ ਵਿਆਜ਼ 'ਚ ਰਾਹਤ ਨਾਲ ਲੋਕਾਂ ਨੂੰ ਵੱਡੇ ਪੈਮਾਨੇ 'ਤੇ ਸਸਤੇ ਮਕਾਨ ਮਿਲਣ 'ਚ ਮਦਦ ਮਿਲੀ ਹੈ।
ਦੇਸ਼ 'ਚ ਹਰ ਨਾਗਰਿਕ ਦੇ ਸਿਰ 'ਤੇ ਛੱਤ ਹੋਣ ਦਾ ਸੁਪਨਾ ਪੂਰਾ ਹੋਵੇਗਾ
ਵਿੱਤ ਮੰਤਰੀ ਨੇ ਕਿਹਾ ਕਿ ਸਾਢੇ ਚਾਰ ਸਾਲਾਂ 'ਚ ਡੇਢ ਕਰੋੜ ਮਕਾਨ ਬਣਾਏ ਗਏ ਹਨ ਅਤੇ 2022 'ਚ ਜਦੋਂ ਦੇਸ਼ ਆਜ਼ਾਦੀਦਾ 75ਵਾਂ ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ ਤਾਂ ਦੇਸ਼ 'ਚ ਹਰ ਨਾਗਰਿਕ ਦੇ ਸਿਰ 'ਤੇ ਛੱਤ ਹੋਣ ਦਾ ਸੁਪਨਾ ਪੂਰਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਸੰਸਦ ਆਪਣੇ ਖੇਤਰਾਂ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਬਾਰੇ 'ਚ ਦੱਸੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮਕਾਨ ਖਰੀਦ ਸਕਣ।