ਲਾਕਡਾਊਨ ਦੇ ਐਲਾਨ ਤੋਂ ਬਾਅਦ ਰੇਲਵੇ ਨੇ ਲਿਆ ਇਹ ਵੱਡਾ ਫੈਸਲਾ

03/25/2020 12:17:20 AM

ਨਵੀਂ ਦਿੱਲੀ—ਦੇਸ਼ ਭਰ 'ਚ ਮੰਗਲਵਾਰ ਰਾਤ ਤੋਂ 21 ਦਿਨਾਂ ਲਈ 'ਲਾਕਡਾਊਨ' ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਭਾਰਤੀ ਰੇਲ ਨੇ ਕਿਹਾ ਕਿ ਉਸ ਦੀਆਂ ਸਾਰੀਆਂ ਯਾਤਰੀਆਂ ਸੇਵਾਵਾਂ ਹੁਣ 14 ਅਪ੍ਰੈਲ ਤਕ ਬੰਦ ਰਹਿਣਗੀਆਂ। ਹਾਲਾਂਕਿ ਦੇਸ਼ਭਰ 'ਚ ਜ਼ਰੂਰੀ ਵਸਤਾਂ ਨੂੰ ਪਹੁੰਚਾਉਣ ਲਈ ਮਾਲ ਢੁਲਾਈ ਜਾਰੀ ਰਹੇਗੀ। ਰੇਲਵੇ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ 22 ਮਾਰਚ ਤੋਂ 31 ਮਾਰਚ ਤਕ ਇਸ ਦੀਆਂ ਸਾਰੀਆਂ ਯਾਤਰੀ ਸੇਵਾਵਾਂ ਬੰਦ ਰਹਿਣਗੀਆਂ ਅਤੇ ਸਿਰਫ ਮਾਲ ਗੱਡੀਆਂ ਹੀ ਇਸ ਦੌਰਾਨ ਚੱਲਣਗੀਆਂ।

ਇਸ ਦੌਰਾਨ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਲੋਕਾਂ ਨੂੰ ਕਿਹਾ ਕਿ ਉਹ ਟਰੇਨਾਂ ਦੀਆਂ ਆਨਲਾਈਨ ਬੁੱਕ ਕੀਤੀਆਂ ਗਈਆਂ ਟਿਕਟਾਂ ਨੂੰ ਰੱਦ ਨਾ ਕਰਨ ਅਤੇ ਉਨ੍ਹਾਂ ਨੂੰ ਆਪਣੇ-ਆਪ ਹੀ ਪੂਰਾ ਪੈਸਾ ਮਿਲ ਜਾਵੇਗਾ। ਭਾਰਤੀ ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਕਾਰਣ ਸਾਰੀਆਂ ਯਾਤਰੀ ਸੇਵਾਵਾਂ ਨੂੰ ਮੁਤਲਵੀ ਕਰਨ ਦੇ ਬਾਜਜੂਦ ਉਹ ਦੇਸ਼ 'ਚ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨਨ ਕਰ ਰਿਹਾ ਹੈ। ਰੇਲਵੇ ਨੇ ਦੱਸਿਆ ਕਿ 23 ਮਾਰਚ ਨੂੰ ਅਣਾਜ, ਨਕਮ, ਤੇਲ, ਚੀਨੀ, ਦੁੱਧ, ਫਲ ਅਤੇ ਸਬਜ਼ੀਆਂ, ਪਿਆਜ਼, ਕੋਇਲਾ ਅਤੇ ਪੈਟ੍ਰੋਲੀਅਮ ਉਤਪਾਦਾਂ ਦੇ 474 ਰੈਕ ਤਿਆਰ ਕੀਤੇ ਗਏ।

ਰੇਲਵੇ ਬੋਰਡ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ 'ਚ ਯੋਗਦਾਨ ਲਈ ਆਪਣੀਆਂ ਨਿਰਮਾਣ ਇਕਾਈਆਂ ਨੂੰ ਨਿਰਦੇਸ਼ ਜਾਰੀ ਕਰ ਹਸਪਤਾਲ ਦੇ ਸਾਮਾਨ ਬੈਡ, ਮੈਡੀਕਲ ਟ੍ਰਾਲੀ ਅਤੇ ਵੱਖਰੀਆਂ ਸੁਵਿਧਾਵਾਂ ਅਤੇ ਆਈ.ਟੀ. ਸਟੈਂਡ ਵਰਗੀਆਂ ਚੀਜਾਂ ਦੇ ਨਿਰਮਾਣ ਦੀਆਂ ਸੰਭਾਵਨਾਂ ਦਾ ਪਤਾ ਲਗਾਉਣ ਨੂੰ ਕਿਹਾ ਹੈ।

Karan Kumar

This news is Content Editor Karan Kumar