ਮੌਜੂਦਾ ਸੁਰੱਖਿਆ ਗਾਰੰਟੀ ਦੇ ਕੇ ਬੈਂਕਾਂ ਕੋਲੋਂ ਲਿਆ ਕਰਜ਼ਾ : HDIL

10/02/2019 10:16:44 AM

ਨਵੀਂ ਦਿੱਲੀ  — ਸੰਕਟ ’ਚ ਫਸੀ ਹਾਊਸਿੰਗ ਡਿਵੈੱਲਪਮੈਂਟ ਐਂਡ ਇਨਫ੍ਰਾਸਟਰੱਕਚਰ ਲਿਮਟਿਡ (ਐੱਚ. ਡੀ. ਆਈ. ਐੱਲ.) ਨੇ ਕਿਹਾ ਕਿ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਸਣੇ ਹੋਰ ਬੈਂਕਾਂ ਨੂੰ ਮੌਜੂਦਾ ਸੁਰੱਖਿਆ ਗਾਰੰਟੀ ਦੇ ਕੇ ਕਰਜ਼ਾ ਲਿਆ ਗਿਆ ਹੈ ਅਤੇ ਇਹ ਕਾਰੋਬਾਰ ਦੀ ਇਕ ਆਮ ਪ੍ਰਕਿਰਿਆ ਹੈ। ਕੰਪਨੀ ਨੇ ਕਿਹਾ ਕਿ ਜਮ੍ਹਾਕਰਤਾਵਾਂ ਨੇ ਹਿੱਤਾਂ ਦੀ ਰੱਖਿਆ ਲਈ ਉਹ ਬੈਂਕਾਂ ਨਾਲ ਗੱਲਬਾਤ ਲਈ ਤਿਆਰ ਹਨ।

ਮੁੰਬਈ ਪੁਲਸ ਨੇ ਪੀ. ਐੱਮ. ਸੀ. ਬੈਂਕ ਮਾਮਲੇ ’ਚ ਐੱਚ. ਡੀ. ਆਈ. ਐੱਫ. ਦੇ ਪ੍ਰਮੋਟਰਾਂ ਅਤੇ ਬੈਂਕ ਦੇ ਸਾਬਕਾ ਪ੍ਰਬੰਧਕ ਖਿਲਾਫ ਸੋਮਵਾਰ ਨੂੰ ਮਾਮਲਾ ਦਰਜ ਕੀਤਾ ਹੈ ਅਤੇ ਕਿਹਾ ਕਿ ਵਿਸ਼ੇਸ਼ ਜਾਂਚ ਦਲ ਇਸ ਮਾਮਲੇ ਦੀ ਜਾਂਚ ਕਰੇਗਾ।

ਐੱਚ. ਡੀ. ਆਈ. ਐੱਫ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸਾਰੰਗ ਵਾਧਵਨ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ’ਚ ਸੁਸਤੀ ਦੀ ਵਜ੍ਹਾ ਨਾਲ ਕੰਪਨੀ ਨੂੰ ਨਕਦੀ ਦੀ ਅਸਥਾਈ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਨਾਲ ਕੰਪਨੀ ਨੂੰ ਦੀਵਾਲੀਆ ਅਤੇ ਕਰਜ਼ਾ ਸ਼ੋਧ ਅਸਮਰਥਾ ਕੋਡ ਤਹਿਤ ਦੀਵਾਲੀਆ ਪ੍ਰਕਿਰਿਆ ’ਚ ਜਾਣਾ ਪਿਆ।