ਹੋਟਲ ''ਚ ਰਹਿਣਾ ਹੋਇਆ ਮਹਿੰਗਾ

10/22/2017 1:45:56 AM

ਨਵੀਂ ਦਿੱਲੀ (ਏਜੰਸੀਆਂ)-ਘਰੇਲੂ ਪ੍ਰਾਹੁਣਾਚਾਰੀ ਖੇਤਰ ਵਿਚ ਬੀਤੇ ਥੋੜ੍ਹੇ ਸਮੇਂ ਦੀ ਮੰਦੀ ਤੋਂ ਬਾਅਦ ਤੇਜ਼ੀ ਨਾਲ ਵਾਧਾ ਹੋਇਆ ਹੈ। ਹੋਟਲਾਂ ਵਿਚ 2007 ਤੋਂ ਬਾਅਦ ਪਹਿਲੀ ਵਾਰ 2016-17 ਵਿਚ ਕਿਰਾਏਦਾਰੀ ਨਾ ਸਿਰਫ 65 ਫੀਸਦੀ ਤੋਂ ਵੱਧ ਦਰਜ ਕੀਤੀ ਗਈ, ਬਲਕਿ ਪਿਛਲੇ 4 ਸਾਲਾਂ ਵਿਚ ਕਮਰੇ ਦਾ ਔਸਤ ਕਿਰਾਇਆ (ਏ. ਆਰ. ਆਰਜ਼) ਵੀ ਵਧ ਗਿਆ ਹੈ। ਯਾਨੀ ਹੁਣ ਹੋਟਲਾਂ 'ਚ ਰਹਿਣਾ ਮਹਿੰਗਾ ਹੋ ਗਿਆ ਹੈ। ਪਿਛਲੇ ਇਕ ਦਹਾਕੇ 'ਚ ਹੋਟਲਾਂ ਦੇ ਕਮਰਿਆਂ ਦੇ ਕਿਰਾਏ 'ਚ ਵਾਧਾ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।
ਸਾਰੇ ਵਰਗਾਂ ਦਾ ਔਸਤ ਏ. ਆਰ. ਆਰਜ਼ 2016-17 ਵਿਚ 5658 ਰੁਪਏ ਸੀ, ਜਿਸ ਕਾਰਨ 2010-11 ਤੋਂ ਲਗਾਤਾਰ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇਕ ਰਿਪੋਰਟ 'ਹੋਟਲਜ਼ ਇਨ ਇੰਡੀਆ-ਟਰੈਂਡਜ਼ ਐਂਡ ਅਪਰਚੂਨਿਟੀਜ਼ (2017) ਅਨੁਸਾਰ ਇਹ ਨਤੀਜਾ ਕੱਢਿਆ ਗਿਆ ਹੈ, ਜੋ ਕਿ ਹੋਟਲ ਸਲਾਹਕਾਰ ਫਰਮ ਐੱਚ. ਵੀ. ਐੱਸ. ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤਾ ਗਿਆ ਸੀ। 
4-5 ਸਾਲਾਂ 'ਚ ਹੋਰ ਵਧਣਗੇ ਕਿਰਾਏ
ਇਹ ਸੁਧਾਰ ਚਾਲੂ ਵਿੱਤੀ ਵਰ੍ਹੇ ਵਿਚ ਵੀ ਮਜ਼ਬੂਤੀ ਨਾਲ ਜਾਰੀ ਹੈ। ਹੁਣ ਕਿਰਾਏ ਅਗਲੇ 4-5 ਸਾਲਾਂ ਵਿਚ ਵਧਣ ਦੇ ਆਸਾਰ ਹਨ ਕਿਉਂਕਿ ਨਵੀਂ ਸਪਲਾਈ ਮੱਠੀ ਪੈ ਗਈ ਹੈ। ਐੱਚ. ਵੀ. ਐੱਸ. ਨੇ ਕਿਹਾ ਹੈ ਕਿ ਮੰਗ ਅਤੇ ਸਪਲਾਈ ਦੀ ਬਰਾਬਰੀ ਅੱਜ ਅਤੇ ਅਗਲੇ 48-60 ਮਹੀਨਿਆਂ ਵਿਚ ਰੁਕੀ ਹੋਈ ਔਸਤ ਵਾਧਾ ਦਰ ਲਈ ਇਕ ਮੌਕਾ ਹੋਰ ਦੇਣ ਦੀ ਸੰਭਾਵਨਾ ਹੈ।
ਆਈ. ਟੀ. ਸੀ. ਹੋਟਲਜ਼ ਅਤੇ ਵੈਲਕਮ ਹੋਟਲਜ਼ ਦੇ ਮੁੱਖ ਅਧਿਕਾਰੀ ਦੀਪਕ ਹਕਸਰ ਨੇ ਕਿਹਾ, ''ਮੁਕਾਬਲੇਬਾਜ਼ੀ ਬਹੁ-ਦਿਸ਼ਾਵੀ ਹੋਣ ਦੇ ਸੰਕੇਤ ਦੇ ਰਹੀ ਹੈ ਅਤੇ ਵਧ ਰਹੇ ਮੰਗ-ਢਾਂਚੇ ਦੀ ਬਦੌਲਤ ਭਵਿੱਖ ਹਾਂ-ਪੱਖੀ ਦਿਸਦਾ ਹੈ। 
ਇੰਡਸਟਰੀ ਅਗਲੇ ਸੀਜ਼ਨ ਵਿਚ ਯਕੀਨਨ ਤਿਆਰ ਹੈ ਅਤੇ ਅਸੀਂ ਅਗਲੇ ਮਹੀਨਿਆਂ ਵਿਚ ਵਾਲਿਊਮ ਅਤੇ ਰੂਮ ਉਪਲੱਬਧਤਾ ਦੋਵਾਂ ਵਿਚ ਵਾਧੇ ਦਾ ਰੁਝਾਨ ਦੇਖਾਂਗੇ।
ਭਾਰਤ ਵਿਸ਼ਵ 'ਚ ਤੇਜ਼ੀ ਨਾਲ ਵਧ ਰਹੇ ਬਿਜ਼ਨੈੱਸ ਯਾਤਰਾ ਬਾਜ਼ਾਰਾਂ 'ਚੋਂ ਇਕ
ਤਾਜ ਹੋਟਲਜ਼ ਪੈਲੇਸਿਜ਼ ਰਿਜ਼ਾਰਟਸ ਸਫਾਰੀਜ਼ ਦੇ ਮੁੱਖ ਵਿੱਤ ਅਫਸਰ ਚਿਨਮਈ ਸ਼ਰਮਾ ਨੇ ਕਿਹਾ ਹੈ ਕਿ ਭਾਰਤ ਇਸ ਮੌਕੇ ਸੰਸਾਰ ਦੀਆਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਬਿਜ਼ਨੈੱਸ ਯਾਤਰਾ ਬਾਜ਼ਾਰਾਂ 'ਚੋਂ ਇਕ ਹੈ। ਉਨ੍ਹਾਂ ਕਿਹਾ, ''ਕਾਰੋਬਾਰੀ ਰੁਝਾਨ ਅਤੇ ਭਾਰਤ ਵਿਚ ਕੌਮਾਂਤਰੀ ਆਗਮਨ ਕਾਫੀ ਘਟ ਗਏ ਹਨ, ਜਿਸ ਦੇ ਨਤੀਜੇ ਵਜੋਂ ਕਾਰਪੋਰੇਟ ਅਤੇ ਲੈਣ-ਦੇਣ ਦਾ ਕਾਰੋਬਾਰ ਵਾਧੇ 'ਚ ਦਿਖਾ ਰਹੇ ਹਨ। ਕਮਰਿਆਂ ਦੀ ਮੰਗ ਮੁੱਖ ਬਾਜ਼ਾਰਾਂ ਵਿਚ ਤੇਜ਼ ਹੋਣ ਕਰ ਕੇ ਕਿਰਾਏਦਾਰੀ ਦਰਾਂ ਵਿਚ ਵੀ ਪਿਛਲੇ ਸਾਲ ਵਧੀਆ ਸੁਧਾਰ ਹੋਇਆ ਹੈ। ਇਸ ਨਾਲ ਸਾਰੇ ਹੋਟਲ ਮਾਲਕਾਂ ਨੂੰ ਵਧੇਰੇ ਸੌਦੇਬਾਜ਼ੀ ਭਰੋਸਾ ਮਿਲਿਆ ਹੈ, ਖਾਸ ਕਰ ਕੇ ਪੈਲੇਸਾਂ ਸਮੇਤ ਲਈਅਰ ਖੇਤਰ ਵਿਚ।