ਰਿਲਾਇੰਸ ਹੋਮ ਫਾਈਨੈਂਸ ਦੀ 102.10 ''ਤੇ ਲਿਸਟਿੰਗ

09/22/2017 11:01:07 AM

ਨਵੀਂ ਦਿੱਲੀ—ਰਿਲਾਇੰਸ ਹੋਮ ਫਾਈਨੈਂਸ ਦਾ ਸ਼ੇਅਰ ਅੱਜ ਐੱਨ. ਐੱਸ. ਈ. 'ਤੇ 102.10 'ਤੇ ਲਿਸਟ ਹੋਇਆ ਹੈ। ਇਹ ਰਿਲਾਇੰਸ ਕੈਪੀਟਲ ਤੋਂ ਡੀਮਰਜ ਹੋਈ ਕੰਪਨੀ ਹੈ। ਡੀਮਰਜਰ ਸਕੀਮ ਦੇ ਤਹਿਤ ਰਿਲਾਇੰਸ ਕੈਪੀਟਲ ਦੇ 1 ਸ਼ੇਅਰ 'ਤੇ ਹੋਮ ਫਾਈਨੈਂਸ ਦਾ 1 ਸ਼ੇਅਰ ਮਿਲੇਗਾ। ਕੰਪਨੀ 'ਚ ਰਿਲਾਇੰਸ ਕੈਪੀਟਲ ਦਾ 51 ਫੀਸਦੀ ਹਿੱਸਾ ਹੈ। 30 ਜੂਨ ਤੱਕ ਕੰਪਨੀ ਦਾ ਅਸੇਟ ਅੰਡਰ ਮੈਨੇਜਮੈਂਟ 13,022 ਕਰੋੜ ਰੁਪਏ ਸੀ।