ClearTax ਨੂੰ ਮਿਲਿਆ GST ਸਹੂਲਤ ਪ੍ਰਦਾਨ ਕਰਨ ਦਾ ਲਾਇਸੈਂਸ

12/18/2019 4:59:01 PM

ਨਵੀਂ ਦਿੱਲੀ — ਟੈਕਸ ਅਤੇ ਨਿਵੇਸ਼ ਪਲੇਟਫਾਰਮ 'ਕਲੀਅਰਟੈਕਸ' ਨੂੰ GST ਦਾ ਤਕਨੀਕੀ ਢਾਂਚਾ ਲਾਗੂ ਕਰਨ ਦਾ ਪ੍ਰਬੰਧ ਕਰਨ ਵਾਲੇ ਜੀਐਸਟੀ ਨੈਟਵਰਕ (GSTN) ਨੇ GST ਸਹੂਲਤ ਪ੍ਰਦਾਤਾ (GSP) ਵਜੋਂ ਲਾਇਸੈਂਸ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ ਨਵੀਂ ਜੀਐਸਟੀ ਵਿਵਸਥਾ 'ਚ ਟੈਕਸਦਾਤਾਵਾਂ ਨੂੰ ਜੀਐਸਟੀ ਦੀ ਪਾਲਣਾ ਲਈ ਜ਼ਰੂਰੀ ਸੇਵਾਵਾਂ ਦੇਣ ਲਈ ਵਿੱਤੀ ਅਤੇ ਆਈ.ਟੀ. ਸਮਰੱਥਾ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਉਸਨੂੰ(ਕੰਪਨੀ ਨੂੰ) ਇਹ ਲਾਇਸੈਂਸ ਦਿੱਤਾ ਗਿਆ ਹੈ। ਜੀ.ਐਸ.ਪੀ. ਚਾਲਾਨ ਅਪਲੋਡ ਕਰਨ ਅਤੇ ਰਿਟਰਨ ਦਾਖਲ ਕਰਨ ਲਈ ਏ.ਪੀ.ਆਈ.(API) ਤੱਕ ਪਹੁੰਚ ਪ੍ਰਦਾਨ ਕਰਕੇ ਟੈਕਸ ਦੇਣ ਵਾਲਿਆਂ ਨੂੰ ਜੀਐਸਟੀ ਅਤੇ ਈ-ਵੇਅ ਬਿੱਲ ਨੈਟਵਰਕ ਦੀ ਸਹੂਲਤ ਦਵਾਉਂਦਾ ਹੈ। 

'ਕਲੀਅਰਟੈਕਸ' ਮੌਜੂਦਾ ਸਮੇਂ 'ਚ 6 ਲੱਖ ਕਾਰੋਬਾਰੀਆਂ, 1000 ਤੋਂ ਵੱਧ ਵੱਡੇ ਉੱਦਮੀਆਂ ਅਤੇ 60 ਹਜ਼ਾਰ ਚਾਰਟਰਡ ਅਕਾਊਂਟੈਂਟ ਨੂੰ GST ਰਿਟਰਨ ਦਾਖਲ ਕਰਨ 'ਚ ਸਹਾਇਤਾ ਕਰ ਰਿਹਾ ਹੈ। ਜੀ.ਐਸ.ਪੀ. ਲਾਇਸੈਂਸ ਕਲੀਅਰਟੈਕਸ ਪਲੇਟਫਾਰਮ ਨੂੰ ਇਨ-ਹਾਊਸ ਤਕਨਾਲੋਜੀ ਨੂੰ ਮਜ਼ਬੂਤ ​​ਬਣਾਏਗਾ। ਇਸ ਤੋਂ ਇਲਾਵਾ ਕਲੀਅਰਟੈਕਸ ਕਾਰੋਬਾਰ ਨੂੰ ਰਿਟਰਨ ਫਾਈਲ ਕਰਨ ਲਈ ਬੁੱਧੀਮਾਨ(Intelligent) ਏਪੀਆਈ ਦੀ ਸਹੂਲਤ ਦੇਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਕਲੀਅਰਟੈਕਸ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਰਚਿਤ ਗੁਪਤਾ ਨੇ ਕਿਹਾ ਕਿ ਮੌਜੂਦਾ ਐਪਲੀਕੇਸ਼ਨ ਸਰਵਿਸ ਪ੍ਰੋਵਾਈਡਰ (ਏਐਸਪੀ) ਦੇ ਕਾਰੋਬਾਰ 'ਚ ਜੀਐਸਪੀ ਲਾਇਸੈਂਸ ਸ਼ਾਮਲ ਕਰਨ ਨੂੰ ਲੈ ਕੇ ਬਹੁਤ ਖੁਸ਼ ਹਨ। ਇਸ ਨਾਲ ਕੰਪਨੀ ਦੇ ਭਵਿੱਖ ਦੇ ਵਾਧੇ ਲਈ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਵਿਚ ਸਹਾਇਤਾ ਮਿਲੇਗੀ।