ਬੈਂਕ ਇੰਸ਼ੋਰੈਂਸ ਲਾਭ ਲਈ IDBI ਬੈਂਕ ’ਚ ਕੁਝ ਹਿੱਸੇਦਾਰੀ ਰੱਖਣਾ ਚਾਹੁੰਦੀ ਹੈ LIC

05/02/2022 12:51:37 PM

ਨਵੀਂ ਦਿੱਲੀ ( ਭਾਸ਼ਾ) - ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਕਿਹਾ ਹੈ ਕਿ ਉਹ ਬੈਂਕ ਇੰਸ਼ੋਰੇਂਸ ਚੈਨਲ ਦਾ ਮੁਨਾਫ਼ਾ ਚੁੱਕਣ ਲਈ ਆਈ. ਡੀ. ਬੀ. ਆਈ. ਬੈਂਕ ’ਚ ਆਪਣਾ ਕੁਝ ਹਿੱਸਾ ਬਰਕਰਾਰ ਰੱਖਣਾ ਚਾਹੇਗੀ।

ਐੱਲ. ਆਈ. ਸੀ. ਦੇ ਚੇਅਰਮੈਨ ਐੱਮ. ਆਰ. ਕੁਮਾਰ ਨੇ ਇਕ ਇੰਮਟਰਵਿਊ ’ਚ ਕਿਹਾ ਕਿ ਸਰਕਾਰ ਨਾਲ ਐੱਲ. ਆਈ. ਸੀ. ਵੀ ਆਈ. ਡੀ. ਬੀ. ਆਈ. ਬੈਂਕ ’ਚ ਆਪਣੀ ਹਿੱਸੇਦਾਰੀ ਦੀ ਵਿਕਰੀ ਕਰੇਗੀ ਪਰ ਉਹ ਆਪਣੀ ਸਮੁੱਚੀ ਹਿੱਸੇਦਾਰੀ ਨੂੰ ਸ਼ਾਇਦ ਨਾ ਵੇਚੇ। ਐੱਲ. ਆਈ. ਸੀ. ਇਸ ਸਮੇਂ ਜੋਰ-ਸ਼ੋਰ ਨਾਲ ਰੋਡ ਸ਼ੋਅ ਕਰਨ ’ਚ ਜੁਟੀ ਹੋਈ ਹੈ। ਇਸ ਦੇ ਜ਼ਰੀਏ ਉਹ 4 ਮਈ ਨੂੰ ਖੁੱਲ੍ਹਣ ਵਾਲੇ ਆਪਣੇ ਆਈ.ਪੀ.ਓ. ਬਾਰੇ ਨਿਵੇਸ਼ਕਾਂ ’ਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਹਫਤੇ ਨਿਵੇਸ਼ ਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹੀਨ ਕਾਂਤ ਪਾੰਡੇ ਨੇ ਕਿਹਾ ਸੀ ਕਿ ਆਈ. ਡੀ. ਬੀ. ਆਈ. ਬੈਂਕ ਦੇ ਨਿੱਜੀਕਰਣ ਦੀ ਪ੍ਰਕਿਰਿਆ ਵੀ ਜਾਰੀ ਹੈ ਤੇ ਰੋਡ ਸ਼ੋ ਪੂਰਾ ਹੋਣ ਤੋਂ ਬਾਅਦ ਹਿੱਸੇਦਾਰੀ ਵਿਕਰੀ ਦੀ ਮਾਤਰਾ ਨਿਰਧਾਰਿਤ ਕੀਤੀ ਜਾਵੇਗੀ।

Harinder Kaur

This news is Content Editor Harinder Kaur