ਦੁਨੀਆ ਦੀ ਚੌਥੀ ਸਭ ਤੋਂ ਵੱਡੀ ਬੀਮਾ ਕੰਪਨੀ ਬਣੀ LIC, ਜਾਣੋ ਪਹਿਲੇ ਨੰਬਰ ''ਤੇ ਹੈ ਕੌਣ

12/06/2023 4:45:38 PM

ਬਿਜ਼ਨੈੱਸ ਡੈਸਕ - ਭਾਰਤੀ ਜੀਵਨ ਬੀਮਾ ਨਿਗਮ ਯਾਨੀ LIC ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਬਣ ਗਈ ਹੈ। ਇਹ ਜੀਵਨ ਬੀਮਾ ਨਿਗਮ S&P ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਦਰਜਾਬੰਦੀ ਵਿੱਚ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਬੀਮਾ ਕੰਪਨੀ ਵੀ ਬਣ ਗਈ ਹੈ। ਇਹ ਦਰਜਾਬੰਦੀ ਸਾਲ 2022 ਵਿੱਚ ਕੰਪਨੀਆਂ ਦੇ ਜੀਵਨ ਅਤੇ ਦੁਰਘਟਨਾ ਅਤੇ ਸਿਹਤ ਬੀਮਾ ਦੇ ਨਕਦ ਭੰਡਾਰ 'ਤੇ ਆਧਾਰਿਤ ਹੈ। ਦੇਸ਼ ਦੀ ਇਸ ਸਰਕਾਰੀ ਬੀਮਾ ਕੰਪਨੀ ਦੀ ਤੁਲਨਾ 'ਚ ਅਲੀਅਨਜ਼ SE, ਚਾਈਨਾ ਲਾਈਫ ਇੰਸ਼ੋਰੈਂਸ ਕੰਪਨੀ ਅਤੇ ਨਿਪੋਨ ਲਾਈਫ ਇੰਸ਼ੋਰੈਂਸ ਕੰਪਨੀਆਂ ਅੱਗੇ ਹਨ।

ਇਹ ਵੀ ਪੜ੍ਹੋ - ਗੰਢੇ ਅਤੇ ਟਮਾਟਰਾਂ ਕਾਰਨ ਵਧੀ ਮਾਸਾਹਾਰੀ ਤੇ ਸ਼ਾਕਾਹਾਰੀ ਥਾਲੀ ਦੀ ਕੀਮਤ, ਜਾਣੋ ਕਿੰਨਾ ਵਧਿਆ ਭਾਅ

ਦੱਸ ਦੇਈਏ ਕਿ S&P ਗਲੋਬਲ ਮਾਰਕੀਟਿੰਗ ਇੰਟੈਲੀਜੈਂਸ ਦੇ ਅਨੁਸਾਰ LIC ਕੋਲ 503.7 ਅਰਬ ਡਾਲਰ ਦਾ ਕੁੱਲ ਭੰਡਾਰ ਹੈ। ਜਦੋਂ ਕਿ ਜਰਮਨੀ ਦੀ ਕੰਪਨੀ ਅਲੀਅਨਜ਼ SE 750.20 ਅਰਬ ਡਾਲਰ ਦੇ ਨਕਦ ਭੰਡਾਰ ਨਾਲ ਪਹਿਲੇ ਸਥਾਨ 'ਤੇ ਹੈ। ਇਸ ਤੋਂ ਇਲਾਵਾ ਚਾਈਨਾ ਲਾਈਫ ਇੰਸ਼ੋਰੈਂਸ ਕੰਪਨੀ ਦਾ ਨਕਦ ਭੰਡਾਰ 616.90 ਅਰਬ ਡਾਲਰ ਨਾਲ ਦੂਜੇ ਅਤੇ ਨਿਪੋਨ ਲਾਈਫ ਇੰਸ਼ੋਰੈਂਸ ਕੰਪਨੀ ਦਾ ਨਕਦ ਭੰਡਾਰ 536.80 ਅਰਬ ਡਾਲਰ ਤੀਸਰੇ ਨੰਬਰ 'ਤੇ ਹੈ। LIC ਅਤੇ ਨਿਪੋਨ ਲਾਈਫ ਇੰਸ਼ੋਰੈਂਸ ਕੰਪਨੀ ਦਾ ਨਕਦ ਭੰਡਾਰ ਵਿੱਤੀ ਸਾਲ 2023 (ਅਪ੍ਰੈਲ 2022 ਤੋਂ ਮਾਰਚ 2023) ਲਈ ਸਨ।

ਇਹ ਵੀ ਪੜ੍ਹੋ - ਅਹਿਮਦਾਬਾਦ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ 'ਚ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕਾਰਨ

ਦੁਨੀਆ ਦੀਆਂ ਟਾੱਪ 50 ਬੀਮਾ ਕੰਪਨੀਆਂ ਦੀ ਸੂਚੀ ਵਿੱਚ LIC ਇੱਕਲੌਤੀ ਭਾਰਤੀ ਕੰਪਨੀ ਹੈ। ਇਸ ਸੂਚੀ ਵਿੱਚ ਛੇ ਦੇਸ਼ਾਂ ਵਿੱਚ ਯੂਰਪ ਦਾ ਦਬਦਬਾ ਹੈ। 21 ਕੰਪਨੀਆਂ ਦੇ ਨਾਲ ਦੁਨੀਆ ਦੀਆਂ ਚੋਟੀ ਦੀਆਂ 50 ਜੀਵਨ ਬੀਮਾ ਕੰਪਨੀਆਂ ਦੀ ਸੂਚੀ ਵਿੱਚ ਯੂਰਪ ਦਾ ਦਬਦਬਾ ਹੈ। ਜੇਕਰ ਦੇਸ਼ ਦੀ ਹੀ ਗੱਲ ਕਰੀਏ ਤਾਂ ਅਮਰੀਕਾ ਵਿੱਚ ਸਭ ਤੋਂ ਵੱਧ ਜੀਵਨ ਬੀਮਾ ਕੰਪਨੀਆਂ ਹਨ। ਅੱਠ ਬੀਮਾ ਕੰਪਨੀਆਂ ਦੇ ਉੱਥੇ ਹੈੱਡਕੁਆਰਟਰ ਹਨ। ਇਸ ਤੋਂ ਬਾਅਦ ਬ੍ਰਿਟੇਨ ਸੱਤ ਕੰਪਨੀਆਂ ਦੇ ਨਾਲ ਦੂਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਯੂਰਪੀਅਨ ਦੇਸ਼ਾਂ ਵਾਂਗ, ਦੁਨੀਆ ਦੀਆਂ ਚੋਟੀ ਦੀਆਂ 50 ਏਸ਼ੀਆਈ ਕੰਪਨੀਆਂ ਵਿੱਚੋਂ 17 ਜੀਵਨ ਬੀਮਾ ਦਾ ਹਿੱਸਾ ਸਨ। ਮੇਨਲੈਂਡ ਚੀਨ ਅਤੇ ਜਾਪਾਨ ਪੰਜ ਬੀਮਾ ਕੰਪਨੀਆਂ ਦੇ ਹੈੱਡਕੁਆਰਟਰ ਦੇ ਨਾਲ ਸੂਚੀ ਵਿੱਚ ਸਿਖਰ 'ਤੇ ਹਨ।

ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur