ਐੱਲ. ਆਈ. ਸੀ. ਦਾ ਅਡਾਨੀ ਸ਼ੇਅਰਾਂ ’ਚ ਨਿਵੇਸ਼ ਮੁੱਲ ਵਧ ਕੇ 44,670 ਕਰੋੜ ਰੁਪਏ ’ਤੇ ਪੁੱਜਾ

05/25/2023 10:50:28 AM

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਬੀਮਾ ਕੰਪਨੀ ਐੱਲ. ਆਈ. ਸੀ. ਦੇ ਅਡਾਨੀ ਸਮੂਹ ਦੀਆਂ ਸੱਤ ਕੰਪਨੀਆਂ ’ਚ ਕੀਤੇ ਗਏ ਨਿਵੇਸ਼ ਦਾ ਮੁੱਲ ਵਧ ਕੇ 44,670 ਕਰੋੜ ਰੁਪਏ ਹੋ ਗਿਆ ਹੈ। ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਹਾਲ ਹੀ ਦੀ ਤੇਜ਼ੀ ਨਾਲ ਨਿਵੇਸ਼ ਮੁੱਲ ਵਧਿਆ ਹੈ। ਸ਼ੇਅਰ ਬਾਜ਼ਾਰਾਂ ਦੇ ਅੰਕੜਿਆਂ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਅਤੇ ਪ੍ਰਮੁੱਖ ਸੰਸਥਾਗਤ ਨਿਵੇਸ਼ਕ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ.ਸੀ.) ਦਾ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਨਿਵੇਸ਼ ਦਾ ਮੁੱਲ ਅਪ੍ਰੈਲ ਤੋਂ ਕਰੀਬ 5500 ਕਰੋੜ ਰੁਪਏ ਵਧ ਗਿਆ ਹੈ।

 ਐੱਲ. ਆਈ. ਸੀ. ਨੇ ਅਡਾਨੀ ਪੋਰਟਸ ਐਂਡ ਐੱਸ. ਈ. ਜੈੱਡ. ਲਿਮਟਿਡ ਵਿਚ ਸਭ ਤੋਂ ਵੱਧ 9.12 ਫ਼ੀਸਦੀ ਹਿੱਸੇਦਾਰੀ ਲਈ ਹੈ। ਬੀ. ਐੱਸ. ਈ. ਵਿਚ ਬੁੱਧਵਾਰ ਨੂੰ ਇਸ ਦਾ ਭਾਅ 717.95 ਰੁਪਏ ਪ੍ਰਤੀ ਸ਼ੇਅਰ ’ਤੇ ਰਿਹਾ। ਇਸ ਨਾਲ ਕੰਪਨੀ ’ਚ ਐੱਲ. ਆਈ. ਸੀ. ਦਾ ਹਿੱਸੇਦਾਰੀ ਮੁੱਲ 14,145 ਕਰੋੜ ਰੁਪਏ ’ਤੇ ਪਹੁੰਚ ਗਿਆ। ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ ਲਿਮ. ’ਚ ਐੱਲ. ਆਈ. ਸੀ. ਦੀ 4.25 ਫ਼ੀਸਦੀ ਹਿੱਸੇਦਾਰੀ ਹੈ। ਬੁੱਧਵਾਰ ਨੂੰ 2,476.90 ਰੁਪਏ ਪ੍ਰਤੀ ਇਕਵਿਟੀ ਦੇ ਆਧਾਰ ’ਤੇ ਨਿਵੇਸ਼ ਮੁੱਲ ਵਧ ਕੇ 12,017 ਕਰੋੜ ਰੁਪਏ ਹੋ ਗਿਆ। ਬੀਮਾ ਕੰਪਨੀ ਨੇ ਅਡਾਨੀ ਟੋਟਲ ਗੈਸ ਅਤੇ ਅੰਬੂਜਾ ਸੀਮੈਂਟ ਵਿਚ 10,500 ਕਰੋੜ ਰੁਪਏ ਮੁੱਲ ਦੇ ਸ਼ੇਅਰ ਲਗਾਏ ਹਨ। ਇਸ ਤੋਂ ਇਲਾਵਾ ਅਡਾਨੀ ਟ੍ਰਾਂਸਮਿਸ਼ਨ ਲਿਮ., ਅਡਾਨੀ ਗ੍ਰੀਨ ਐਨਰਜੀ ਅਤੇ ਏ. ਸੀ. ’ਚ ਵੀ ਐੱਲ. ਆਈ. ਸੀ. ਦੀ ਹਿੱਸੇਦਾਰੀ ਹੈ।

rajwinder kaur

This news is Content Editor rajwinder kaur