Geneva Motor Show 2018 : ਦੋ ਵੇਰੀਏਂਟਸ ''ਚ ਪੇਸ਼ ਹੋਈ Lexus UX Crossover

03/14/2018 2:16:16 AM

ਜਲੰਧਰ—ਜਾਪਾਨੀ ਕਾਰ ਨਿਰਮਾਤਾ ਕੰਪਨੀ ਟੋਇਟਾ ਦੀ ਲਗਜ਼ਰੀ ਵ੍ਹੀਕਲ ਡਵੀਜ਼ਨ ਲੈਕਸਿਸ ਨੇ 2018 ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਆਪਣੇ ਨਵੇਂ ਕਰਾਸਓਵਰ ਕਾਰ ਲੈਕਸਿਸ UX  ਨੂੰ ਪੇਸ਼ ਕੀਤਾ ਹੈ। ਇਸ ਦੇ X 200  ਵੈਰੀਐਂਟ 'ਚ 2 ਲੀਟਰ, 4 ਸਿਲੰਡਰ ਇੰਜਣ ਲੱਗਾ ਹੋਵੇਗਾ ਜੋ 168 bhp ਦੀ ਪਾਵਰ ਪੈਦਾ ਕਰੇਗਾ, ਉਥੇ ਇਸ ਦੇ X 240 ਵੈਰੀਐਂਟ 'ਚ 2 ਲੀਟਰ ਇੰਜਣ ਦਿੱਤਾ ਗਿਆ ਹੋਵੇਗਾ ਜੋ ਹਾਈਬ੍ਰਿਡ ਤਰੀਕੇ ਨਾਲ ਕੰਮ ਕਰੇਗਾ ਭਾਵ ਇਹ ਮਾਡਲ ਬੈਟਰੀ ਅਤੇ ਇੰਜਣ ਨਾਲ ਪੈਦਾ ਹੋ ਰਹੀ ਪਾਵਰ ਨੂੰ ਕੰਬਾਈਨ ਕਰ ਕੇ ਕੰਮ ਕਰੇਗਾ, ਜਿਸ ਨਾਲ ਕੁਲ ਮਿਲਾ ਕੇ 176bhp ਦੀ ਪਾਵਰ ਜਨਰੇਟ ਹੋਵੇਗੀ।

ਕੰਪਨੀ ਨੇ ਦੱਸਿਆ ਹੈ ਕਿ ਇਹ ਕਰਾਸਓਵਰ ਕਾਰ ਦੋ ਵੈਰੀਐਂਟ 'ਚ ਉਪਲੱਬਧ ਹੋਵੇਗੀ ਹਾਲਾਂਕਿ ਕੀਮਤ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ।