Lexus ਨੇ ਭਾਰਤ ''ਚ ਲਾਂਚ ਕੀਤੀ ਆਪਣੀ ਇਹ ਸ਼ਾਨਦਾਰ ਕਾਰ

01/16/2018 1:34:36 AM

ਨਵੀਂ ਦਿੱਲੀ—ਜਾਪਾਨ ਦੀ ਮਸ਼ਹੂਰ ਕਾਰ ਕੰਪਨੀ ਲੈਕਸਸ ਨੇ ਭਾਰਤ 'ਚ ਆਪਣੀ ਲਗਜ਼ਰੀ ਕਾਰ LS 500H ਲਾਂਚ ਕਰ ਦਿੱਤੀ ਹੈ। ਲੈਕਸਸ ਦਾ 500ਐੱਚ ਨਾਲ ਭਾਰਤ 'ਚ ਇਹ ਉਸ ਦਾ ਪੰਜਵਾ ਪ੍ਰਾਡਕਟ ਹੈ। ਭਾਰਤ 'ਚ ਇਸ ਦੀ ਐਕਸ ਸ਼ੋਰੂਮ ਕੀਮਤ 1.77 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 2 ਵੈਰੀਅੰਟਸ 'ਚ ਮਿਲੇਗੀ।


ਇਹ ਇਕ ਸਟਾਈਲਸ ਸਿਡੈਨ ਹੈ ਜਿਸ 'ਚ ਸ਼ਾਪਰ ਕੈਰੇਕਟਰ ਲਾਈਨਸ, ਐੱਲ.ਈ.ਡੀ. ਹੈੱਡਲੈਂਪਸ ਅਤੇ 20 ਇੰਚ ਦੇ ਅਲਾਏ ਵ੍ਹੀਲਜ਼ ਆਦਿ ਦਿੱਤੇ ਗਏ ਹਨ ਜਿਸ ਕਾਰਨ ਗੱਡੀ ਨੂੰ ਪ੍ਰੀਮੀਅਮ ਲੁੱਕ ਮਿਲਦੀ ਹੈ। ਇਸ 'ਚ ਏਅਰ ਸਸਪੈਂਸ਼ਨ ਹੈ ਅਤੇ ਇਹ ਹਾਈਬ੍ਰਿਡ ਫਾਰਮ 'ਤੇ ਉਪਲੱਬਧ ਹੋਵੇਗੀ। ਇਸ 'ਚ ਵੀ6 ਪੈਟਰੋਲ ਯੂਨਿਟ ਦਿੱਤੀ ਗਈ ਹੈ। ਕੰਪਨੀ ਦੀ ਹੁਣ ਤਕ ਦੀਆਂ ਕਾਰਾਂ ਦੀਆਂ ਤਰ੍ਹਾਂ LS 500H ਵੀ ਹਾਈਬ੍ਰਿਡ ਹੋਵੇਗੀ।


ਇਸ ਕਾਰ ਨੇ 2017 'ਚ ਡੈਟਰਾਇਟ ਮੋਟਰ ਸ਼ੋਅ 'ਚ ਸਭ ਤੋਂ ਪਹਿਲਾਂ ਪਬਲਿਕ ਡੈਬਯੂ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਐੱਲ.ਐੱਸ.500ਐੱਚ. ਦਾ ਮੁਕਾਬਲਾ ਬੀ.ਐੱਮ. ਡਬਲਿਊ 7 ਸੀਰੀਜ਼, ਮਰਸੀਡੀਜ਼, ਆਡੀ ਆਦਿ ਲਗਜ਼ਰੀ ਕਾਰਾਂ ਨਾਲ ਹੋਵੇਗਾ। BMW 7 ਸੀਰੀਜ਼ ਦੀ ਸ਼ੁਰੂਆਤੀ ਕੀਮਤ 1.47 ਕਰੋੜ ਰੁਪਏ ਹੈ।