ਭਾਰਤ ’ਚ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਮਾਲੀਆ ਮਿਲੇਗਾ, ਰੁਜ਼ਗਾਰ ਵਧਣਗੇ : ਪੈਰੀਮੈਚ

12/18/2021 12:23:22 PM

ਦੁਬਈ (ਭਾਸ਼ਾ) – ਸੱਟੇਬਾਜ਼ੀ ਅਤੇ ਜੂਆ ਉਦਯੋਗ ਦੀ ਕੰਪਨੀ ਪੈਰੀਮੈਚ ਇੰਟਰਨੈਸ਼ਨਲ (ਪੀ. ਐੱਮ. ਆਈ.) ਨੇ ਕਿਹਾ ਕਿ ਭਾਰਤ ’ਚ ਉਚਿੱਤ ਕਾਨੂੰਨੀ ਢਾਂਚੇ ਰਾਹੀਂ ਸੰਚਾਲਨ ’ਤੇ ਨਿਗਰਾਨੀ ਰੱਖਣ ਦੇ ਨਾਲ ਸੱਟੇਬਾਜ਼ੀ ਨੂੰ ਕਾਨੂੰਨੀ ਰੂਪ ਦੇਣਾ ਦੇਸ਼ ’ਚ ਮਾਲੀਏ ਦਾ ਵੱਡਾ ਸ੍ਰੋਤ ਹੋ ਸਕਦਾ ਹੈ ਅਤੇ ਅਜਿਹਾ ਕਰਨ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪੀ. ਐੱਮ. ਆਈ. ਕੌਮਾਂਤਰੀ ਬਾਜ਼ਾਰਾਂ ’ਚ ਸੱਟੇਬਾਜ਼ੀ ਅਤੇ ਜੂਏ ਦੇ ਸੰਚਾਲਕਾਂ ਨੂੰ ਮਾਹਰ ਸਲਾਹਕਾਰ ਸੇਵਾ ਕੰਪਨੀ ਹੈ।

ਕੰਪਨੀ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਦਮਿੱਤਰੀ ਬੇਲੀਆਨਿਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੱਟੇਬਾਜ਼ੀ ਦੀਆਂ ਖੇਡਾਂ ’ਚ ਭਾਰਤ ਦੀ ਅਰਥਵਿਵਸਥਾ ਦੇ ਰਿਵਾਈਵਲ ਦੀ ਸਮਰੱਥਾ ਹੈ। ਜੇ ਭਾਰਤ ਸਰਕਾਰ ਦੇਸ਼ ’ਚ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਦੇਣ ਦਾ ਫੈਸਲਾ ਕਰਦੀ ਹੈ ਤਾਂ ਇਸ ਫੈਸਲੇ ਦਾ ਸਮਰਥਨ ਕਰਨ ਵਾਲੀਆਂ ਪਹਿਲੀਆਂ ਕੰਪਨੀਆਂ ’ਚੋਂ ਇਕ ਹੋਵਾਂਗੇ। ਅਸੀਂ ਚਾਹੁੰਦੇ ਹਾਂ ਕਿ ਸੱਟੇਬਾਜ਼ੀ ਨੂੰ ਭਾਰਤ ’ਚ ਕਾਨੂੰਨੀ ਮਾਨਤਾ ਿਮਲ ਜਾਵੇ ਅਤੇ ਇਸ ਦੇ ਸੰਚਾਲਕਾਂ ’ਤੇ ਉਚਿੱਤ ਕਾਨੂੰਨੀ ਢਾਂਚਿਆਂ ਰਾਹੀਂ ਨਿਗਰਾਨੀ ਰੱਖੀ ਜਾ ਸਕੇ। ਬੇਲੀਆਨਿਨ ਨੇ ਕਿਹਾ ਕਿ ਕਾਨੂੰਨੀ ਰੂਪ ਮਿਲਣ ਨਾਲ ਇਨ੍ਹਾਂ ਖੇਡਾਂ ’ਤੇ ਲੱਗਾ ਧੱਬਾ ਮਿਟ ਜਾਵੇਗਾ ਅਤੇ ਉਦਯੋਗ ’ਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਭਰ ’ਚ ਚੋਟੀ ਦੇ ਪਹਿਲ ਵਾਲੇ ਬਾਜ਼ਾਰਾਂ ’ਚੋਂ ਇਕ ਹੈ, ਇਹ ਸਾਡੇ ਲਈ ਇਕ ਬੇਹੱਦ ਅਹਿਮ ਬਾਜ਼ਾਰ ਹੈ।

Harinder Kaur

This news is Content Editor Harinder Kaur