ਚਮੜਾ ਖੇਤਰ ਦਾ ਦੋ ਸਾਲ ਨਿਰਯਾਤ ''ਚ 8-10 ਫੀਸਦੀ ਵਾਧੇ ਦਾ ਟੀਚਾ

01/20/2019 2:54:43 PM

ਨਵੀਂ ਦਿੱਲੀ—ਅਗਲੇ ਦੋ ਸਾਲ 'ਚ ਚਮੜਾ ਨਿਰਯਾਤ ਅੱਠ-ਦਸ ਫੀਸਦੀ ਦਾ ਵਾਧਾ ਹਾਸਲ ਕਰਨ ਲਈ ਕਈ ਕਦਮ ਉਠਾਏ ਗਏ ਹਨ। ਇਕ ਉਦਯੋਗ ਸੰਗਠਨ ਨੇ ਵਿਦੇਸ਼ੀ ਮੁਦਰਾ ਪ੍ਰਾਪਤ ਕਰਨ ਲਈ ਇਸ ਖੇਤਰ ਦੇ ਮਹੱਤਵਪੂਰਨ ਨੂੰ ਰੇਖਾਂਕਿਤ ਕਰਦੇ ਹੋਏ ਇਹ ਗੱਲ ਕਹੀ। ਚਮੜਾ ਨਿਰਯਾਤ ਪ੍ਰੀਸ਼ਦ (ਸੀ.ਐੱਲ.ਈ.) ਦੇ ਚੇਅਰਮੈਨ ਪੀ ਆਰ ਵਕੀਲ ਅਹਿਮਦ ਨੇ ਕਿਹਾ ਕਿ ਪ੍ਰੀਸ਼ਦ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਵੱਖ-ਵੱਖ ਦੇਸ਼ਾਂ 'ਚ ਖਰੀਦਦਾਰ-ਐਕਟੀਵੇਟਰ ਸੰਮੇਲਨ ਦੇ ਆਯੋਜਨ ਅਤੇ ਵੱਖ-ਵੱਖ ਸੰਸਾਰਕ ਵਪਾਰ ਮੇਲਿਆਂ 'ਚ ਸ਼ਿਰਕਤ ਕਰਨ ਦੀ ਯੋਜਨਾ ਬਣਾਈ ਹੈ। ਅਹਿਮਦ ਮੁਤਾਬਕ ਇਸ ਖੇਤਰ ਦੇ ਰਾਹੀਂ ਬਹੁਤ ਜ਼ਿਆਦਾ ਵਿਦੇਸ਼ੀ ਮੁਦਰਾ ਜੁਟਾਈ ਜਾ ਸਕਦੀ ਹੈ ਅਤੇ ਨੌਜਵਾਨਾਂ ਲਈ ਰੋਜ਼ਗਾਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ 'ਚ ਸਾਡਾ ਨਿਰਯਾਤ ਕਰੀਬ ਛੇ ਅਰਬ ਡਾਲਰ ਦਾ ਹੈ। ਮੈਂ ਅਗਲੇ ਦੋ ਸਾਲ 'ਚ 8-10 ਫੀਸਦੀ ਦੇ ਵਾਧੇ ਦਾ ਟੀਚਾ ਰੱਖਿਆ ਹੈ ਅਤੇ ਇਸ ਦੇ ਲਈ ਅਸੀਂ ਯੋਜਨਾਵਾਂ ਬਣਾਈਆਂ ਹਨ। ਵਣਜ ਅਤੇ ਉਦਯੋਗ ਮੰਤਰੀ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਪੂਰਨ ਸਮਰਥਨ ਦਾ ਭਰੋਸਾ ਦਿਵਾਇਆ ਹੈ। 

Aarti dhillon

This news is Content Editor Aarti dhillon