ਨਵੇਂ ਬਜ਼ਾਰਾਂ ''ਚ ਪਹੁੰਚ ਬਣਾ ਰਹੇ ਚਮੜਾ ਨਿਰਯਾਤਕ

11/22/2019 4:53:13 PM

ਨਵੀਂ ਦਿੱਲੀ — ਭਾਰਤ ਦੇ ਚਮੜਾ ਨਿਰਯਾਤਕਾਂ ਨੇ ਅਮਰੀਕਾ, ਕੈਨੇਡਾ, ਰੂਸ, ਜਾਪਾਨ, ਆਸਟ੍ਰੇਲੀਆ ਅਤੇ ਦੱਖਣੀ ਕੋਰਿਆ ਵਰਗੇ ਨਵੇਂ ਬਜ਼ਾਰਾਂ 'ਚ ਆਪਣੀ ਪਹੁੰਚ ਵਧਾਈ ਹੈ। ਚਮੜਾ ਨਿਰਯਾਤ ਪ੍ਰੀਸ਼ਦ(ਸੀ.ਐਲ.ਈ.) ਦੇ ਚੇਅਰਮੈਨ ਪੀ.ਆਰ. ਅਕੀਲ ਅਹਿਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਿਰਯਾਤਕਾਂ ਇਨ੍ਹਾਂ ਬਜ਼ਾਰਾਂ ਦੀ ਵਧਦੀ ਮੰਗ ਦਾ ਲਾਭ ਲੈ ਰਹੇ ਹਨ। ਇਸ ਨਾਲ ਦੇਸ਼ ਦਾ ਕੁੱਲ ਨਿਰਯਾਤ ਵਧਾਉਣ 'ਚ ਵੀ ਸਹਾਇਤਾ ਮਿਲੇਗੀ।

ਅਹਿਮਦ ਨੇ ਕਿਹਾ ਕਿ ਗਲੋਬਲ ਕੰਪਨੀਆਂ ਦੇ ਸਾਹਮਣੇ ਆਪਣੇ ਉਤਪਾਦਾਂ ਦੇ ਪ੍ਰਦਰਸ਼ਨ ਲਈ ਖਰੀਦਦਾਰ-ਵਿਕਰੇਤਾ ਬੈਠਕ ਆਯੋਜਿਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪ ਦੇ ਰਵਾਇਤੀ ਬਜ਼ਾਰ ਤੋਂ ਇਲਾਵਾ ਉਦਯੋਗ ਨੇ ਕਈ ਸੰਭਾਵਿਤ ਬਜ਼ਾਰਾਂ ਜਿਵੇਂ ਅਮਰੀਕਾ, ਕੈਨੇਡਾ, ਰੂਸ, ਜਾਪਾਨ, ਸੰਯੁਕਤ ਅਰਬ ਅਮੀਰਾਤ, ਦੱਖਣੀ ਕੋਰਿਆ ਅਤੇ ਆਸਟ੍ਰੇਲਿਆ ਦੇ ਬਜ਼ਾਰਾਂ ਵਿਚ ਆਪਣੀ ਪਹੁੰਚ ਬਣਾਈ ਹੈ। 

ਉਨ੍ਹਾਂ ਨੇ ਕਿਹਾ ਕਿ ਬਜ਼ਾਰ ਹਿੱਸੇਦਾਰੀ ਵਧਾਉਣ ਲਈ ਪ੍ਰੀਸ਼ਦ ਅਤੇ ਹੋਰ ਪ੍ਰਮੁੱਥ  ਅਤੇ ਸੰਭਾਵੀਂ ਬਾਜ਼ਰਾਂ 'ਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, '2019-20 'ਚ ਅਸੀਂ ਅਜਿਹੇ 16 ਮਾਰਕੀਟਿੰਗ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੇ ਹਾਂ। 2020-21 'ਚ ਅਜਿਹੇ 25 ਪ੍ਰੋਗਰਾਮ ਦਾ ਆਯੋਜਨ ਕਰਨ ਦੀ ਤਿਆਰੀ ਹੈ। ਅਹਿਮਦ ਨੇ ਦੱਸਿਆ ਕਿ ਖਰੀਦਦਾਰ-ਵਿਕਰੇਤਾ ਬੈਠਕ 'ਚ 26 ਦੇਸ਼ਾਂ ਦੇ 55 ਵਿਦੇਸ਼ੀ ਖਰੀਦਦਾਰ ਹਿੱਸਾ ਲੈ ਰਹੇ ਹਨ।