ਲਕਸ਼ਮੀ ਵਿਲਾਸ ਬੈਂਕ ਦਾ ਮੁਨਾਫਾ 84 ਫੀਸਦੀ ਘਟਿਆ

10/12/2017 8:41:09 AM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦਾ ਮੁਨਾਫਾ 84 ਫੀਸਦੀ ਘੱਟ ਕੇ 10.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦਾ ਮੁਨਾਫਾ 64.8 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦੀ ਵਿਆਜ ਆਮਦਨ 24.7 ਫੀਸਦੀ ਵਧ ਕੇ 232.7 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦੀ ਵਿਆਜ ਆਮਦਨ 186.7 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦਾ ਗ੍ਰਾਸ ਐੱਨ.ਪੀ.ਏ. 3.78 ਫੀਸਦੀ ਤੋਂ ਵਧ ਕੇ 5.5 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦਾ ਨੇਟ ਐੱਨ. ਪੀ. ਏ. 2.84 ਫੀਸਦੀ ਤੋਂ ਵਧ ਕੇ 4.33 ਫੀਸਦੀ ਰਿਹਾ ਹੈ।
ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਲਕਸ਼ਮੀ ਵਿਲਾਸ ਬੈਂਕ ਦੀ ਪ੍ਰੋਵਿੰਜ਼ਨਿੰਗ 112 ਕਰੋੜ ਤੋਂ ਵਧ ਕੇ 187.4 ਕਰੋੜ ਰੁਪਏ ਰਹੀ ਹੈ, ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਬੈਂਕ ਦੀ ਪ੍ਰੋਵਿੰਜ਼ਨਿੰਗ 62.6 ਕਰੋੜ ਰੁਪਏ ਰਹੀ ਸੀ।