ICICI ਬੈਂਕ ''ਚ ਐੱਨ. ਪੀ. ਏ. ਖਾਤਿਆਂ ਦੀ ਜਾਂਚ ਕਰੇਗੀ ਲਾਅ ਕੰਪਨੀ

07/18/2018 5:01:37 PM

ਨਵੀਂ ਦਿੱਲੀ - ਆਈ. ਸੀ. ਆਈ. ਸੀ. ਆਈ. ਬੈਂਕ 'ਚ 31 ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ਖਾਤਿਆਂ 'ਚ ਖਾਮੀਆਂ ਦੀ ਜਾਂਚ ਕਰ ਰਹੀ ਸੁਤੰਤਰ ਆਡਿਟ ਕਮੇਟੀ ਨੇ ਲਾਅ ਕੰਪਨੀ ਦੀ ਨਿਯੁਕਤੀ ਕੀਤੀ ਹੈ। ਇਹ ਲਾਅ ਕੰਪਨੀ ਜਾਂਚ 'ਚ ਆਡਿਟ ਕਮੇਟੀ ਦੀ ਮਦਦ ਕਰੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।  ਬੈਂਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਡਿਟ ਕਮੇਟੀ 'ਚ ਬੈਂਕ ਦੇ ਸੁਤੰਤਰ ਨਿਰਦੇਸ਼ਕ ਵੀ ਸ਼ਾਮਲ ਹਨ, ਬੈਂਕ ਨੂੰ ਇਸ ਮਾਮਲੇ 'ਚ ਨਿਯੁਕਤ ਲਾਅ ਕੰਪਨੀ ਦੇ ਨਾਂ ਦੀ ਜਾਣਕਾਰੀ ਨਹੀਂ ਹੈ। ਰਿਪੋਰਟਾਂ ਅਨੁਸਾਰ ਲਾਅ ਕੰਪਨੀ ਪਨਾਗ ਐਂਡ ਬਾਬੂ ਨੂੰ ਆਡਿਟ ਕਮੇਟੀ ਨੇ ਨਿਯੁਕਤ ਕੀਤਾ ਹੈ।