OnePlus 8 ਸੀਰੀਜ਼ ਦੀ ਲਾਂਚਿੰਗ ਕੱਲ, ਜਾਣੋ ਪੂਰੀ ਡਿਟੇਲ

04/13/2020 10:03:12 PM

ਨਵੀਂ ਦਿੱਲੀ- ਵਨਪਲੱਸ 8 ਸੀਰੀਜ਼ ਦੀ ਲਾਂਚਿੰਗ ਦਾ ਫੈਨਜ਼ ਨੂੰ ਬਹੁਤ ਇੰਤਜ਼ਾਰ ਹੈ। ਹੁਣ ਫੈਨਜ਼ ਦਾ ਇੰਤਜ਼ਾਰ ਆਖਰਕਾਰ ਖਤਮ ਹੋਣ ਵਾਲਾ ਹੈ। ਕੱਲ ਭਾਵ 14 ਅਪ੍ਰੈਲ ਨੂੰ ਕੰਪਨੀ ਵਨਪਲੱਸ 8 ਸੀਰੀਜ਼ ਤੋਂ ਪਰਦਾ ਚੁੱਕੇਗੀ। 


ਵਨਪਲੱਸ 8 ਸੀਰੀਜ਼ ਤਹਿਤ ਕੰਪਨੀ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਸਮਾਰਟਫੋਨ ਲਾਂਚ ਕਰੇਗੀ। ਇਸ ਸੀਰੀਜ਼ ਬਾਰੇ ਕਾਫੀ ਸਮੇਂ ਤੋਂ ਲਗਾਤਾਰ ਲੀਕਸ ਸਾਹਮਣੇ ਆ ਰਹੇ ਹਨ। ਇਹ ਸੀਰੀਜ਼ ਵਨਪਲੱਸ 7 ਸੀਰੀਜ਼ ਦੀ ਸਕਸੈਸਕ ਹੋਵੇਗੀ। ਲਾਂਚ ਇਵੈਂਟ ਵਿਚ ਕੰਪਨੀ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਦੇ ਇਲਾਵਾ ਵਨਪਲੱਸ 8 ਲਾਈਟ ਵੀ ਲਾਂਚ ਕਰ ਸਕਦੀ ਹੈ। PunjabKesari

ਇਸ ਇਵੈਂਟ ਵਿਚ ਕੰਪਨੀ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਸਮਾਰਟਫੋਨ ਲਾਂਚ ਕਰੇਗੀ। ਇਨ੍ਹਾਂ ਦੋਹਾਂ ਸਮਾਰਟਫੋਨਜ਼ ਦੇ ਇਲਾਵਾ ਕੰਪਨੀ ਵਨਪਲੱਸ ਕੰਪਨੀ ਬੁਲੇਟ ਵਾਇਰਲੈੱਸ ਜ਼ੈੱਡ ਈਅਰਬਡਜ਼ ਵੀ ਲਾਂਚ ਕਰ ਸਕਦੀ ਹੈ। ਇਹ ਈਅਰਬਡਜ਼ 4 ਰੰਗਾਂ ਵਿਚ ਲਾਂਚ ਕੀਤੇ ਜਾਣਗੇ। ਵਨਪਲੱਸ 8 ਲਾਈਟ ਦੇ ਇਲਾਵਾ ਇਸ ਇਵੈਂਟ ਵਿਚ ਕੰਪਨੀ Warp Charge 30  ਵਾਇਰਲੈੱਸ ਚਾਰਜਰ ਵੀ ਲਾਂਚ ਕਰ ਸਕਦੀ ਹੈ। ਇਸ ਚਾਰਜਰ ਦੀ ਕੀਮਤ ਲਗਭਗ 5800 ਰੁਪਏ ਹੋ ਸਕਦੀ ਹੈ। ਵਨਪਲੱਸ 8 ਦੀ ਕੀਮਤ ਘੱਟੋ-ਘੱਟ 39,999 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਉੱਥੇ ਹੀ, ਵਨਪਲੱਸ 8 ਪ੍ਰੋ ਦੀ ਕੀਮਤ 75,500 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਫੋਨ ਵਿਚ 30 ਵਾਟ ਦੀ ਫਾਸਟ ਚਾਰਜਿੰਗ ਦੇ ਨਾਲ 4300mAh  ਦੀ ਬੈਟਰੀ ਵੀ ਦਿੱਤੀ ਗਈ ਹੈ।  


Sanjeev

Content Editor

Related News