ਸਰਕਾਰ ਨੇ ਵਧਾਈ GST ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ

11/14/2019 5:23:37 PM

ਨਵੀਂ ਦਿੱਲੀ — ਸਰਕਾਰ ਨੇ ਵਸਤੂ ਅਤੇ ਸੇਵਾ ਟੈਕਸ(GST) ਲਈ ਸਾਲ 2017-18 ਅਤੇ ਸਾਲ 2018-19 ਦੇ ਸਾਲਾਨਾ ਰਿਟਰਨ ਭਰਨ ਦੀ ਆਖਰੀ ਤਾਰੀਖ 'ਚ ਵਾਧਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਜੀ.ਐਸ.ਟੀ.ਆਰ. 9 ਅਤੇ ਜੀ.ਐਸ.ਟੀ.ਆਰ. 9 ਸੀ ਫਾਰਮ ਨੂੰ ਭਰਨਾ ਅਸਾਨ ਬਣਾਇਆ ਜਾ ਰਿਹਾ ਹੈ।

31 ਦਸੰਬਰ ਤੱਕ ਵਧਾਈ ਤਾਰੀਖ

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ(CBIC) ਨੇ ਵੀਰਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਲ 2017-18 ਲਈ ਜੀ.ਐਸ.ਟੀ.ਆਰ. 9 ਅਤੇ ਜੀ.ਐਸ.ਟੀ.ਆਰ. 9ਸੀ ਭਰਨ ਦੀ ਆਖਰੀ ਤਾਰੀਖ 30 ਨਵੰਬਰ 2019 ਹੈ ਜਿਸ ਨੂੰ ਵਧਾ ਕੇ ਹੁਣ 31 ਦਸੰਬਰ 2019 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਾਲ ਸਾਲ 2018-19 ਲਈ ਇਨ੍ਹਾਂ ਦੋਵਾਂ ਫਾਰਮਾਂ ਨੂੰ ਭਰਨ ਦੀ ਆਖਰੀ ਤਾਰੀਖ ਨੂੰ 31 ਦਸੰਬਰ 2019 ਤੋਂ ਵਧਾ ਕੇ 31 ਮਾਰਚ 2020 ਕਰ ਦਿੱਤਾ ਗਿਆ ਹੈ।

ਆਸਾਨ ਬਣਾਏ ਗਏ ਫਾਰਮ

ਸੀ.ਬੀ.ਆਈ.ਸੀ. ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਦੋਵਾਂ ਫਾਰਮਾਂ ਨੂੰ ਅਸਾਨ ਬਣਾਉਣ ਦਾ ਫੈਸਲਾ ਲਿਆ ਹੈ। ਹੁਣ ਦੋਵਾਂ ਫਾਰਮਾਂ ਵਿਚ ਵੱਖ-ਵੱਖ ਖੇਤਰਾਂ ਨੂੰ ਵਿਕਲਪਕ ਬਣਾਇਆ ਗਿਆ ਹੈ। ਜੀ.ਐਸ.ਟੀ.ਆਰ. 9 ਅਤੇ ਜੀ.ਐਸ.ਟੀ.ਆਰ. 9ਸੀ ਨੂੰ ਭਰਨ 'ਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਮਿਲੀ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਨ੍ਹਾਂ ਨੂੰ ਭਰਨ ਦੀ ਆਖਰੀ ਤਾਰੀਖ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਸੀ.ਬੀ.ਆਈ.ਸੀ. ਨੇ ਕਿਹਾ ਕਿ ਹੁਣ ਆਖਰੀ ਤਾਰੀਖ 'ਚ ਰਾਹਤ ਮਿਲ ਗਈ ਹੈ। ਰਿਟਰਨ ਭਰਨ ਦੀ ਤਾਰੀਖ ਵਧਾਉਣ ਦੇ ਸੰਬੰਧ 'ਚ ਅੱਜ ਹੀ ਸੂਚਨਾ ਜਾਰੀ ਕੀਤੀ ਗਈ ਹੈ।