ਕ੍ਰੇਡਾਈ ਨੇ ਜ਼ਮੀਨ-ਜਾਇਦਾਦ ਕਾਰੋਬਾਰ ਦੇ ਲਈ ਕਰਜ਼ ਦੀ ਕਮੀ ਨੂੰ ਲੈ ਕੇ PMO ਨੂੰ ਲਿਖੀ ਚਿੱਠੀ

Friday, Oct 26, 2018 - 11:38 AM (IST)

ਨਵੀਂ ਦਿੱਲੀ—ਮਕਾਨ, ਦੁਕਾਨ ਬਣਾਉਣ ਅਤੇ ਵੇਚਣ ਦੇ ਕਾਰੋਬਾਰ 'ਚ ਲੱਗੀਆਂ ਕੰਪਨੀਆਂ ਦੇ ਉੱਚ ਸੰਗਠਨ ਕ੍ਰੇਡਾਈ ਨੇ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੂੰ ਚਿੱਠੀ ਭੇਜ ਕੇ ਇਸ ਖੇਤਰ ਨੂੰ ਕਰਜ਼ ਦੀ ਕਮੀ ਦੇ ਸੰਕਟ ਤੋਂ ਰਾਹਤ ਦਿਵਾਉਣ 'ਚ ਮਦਦ ਮੰਗੀ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਵਿੱਤੀ ਸੰਸਥਾਨਾਂ ਨੇ ਬਿਲਡਰ ਕੰਪਨੀਆਂ ਨੂੰ ਮਨਜ਼ੂਰ ਕਰਜ਼ ਜਾਰੀ ਕਰਨ ਤੋਂ ਹੱਥ ਰੋਕ ਲਿਆ ਹੈ। ਇਸ ਨਾਲ ਪ੍ਰਾਜੈਕਟਾਂ ਨੂੰ ਨਕਦੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਪੀ.ਐੱਮ.ਓ. ਨੂੰ ਭੇਜੀ ਚਿੱਠੀ 'ਚ ਕਾਨਫੈਡਰੇਸ਼ਨ ਆਫ ਰੀਅਲ ਅਸਟੇਟ ਐਸੋਸੀਏਸ਼ਨਸ ਆਫ ਇੰਡੀਆ (ਕ੍ਰੇਡਾਈ) ਨੇ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਬੈਂਕ ਕਰਜ਼ ਦੇ ਇਕ ਬਾਰਗੀ ਮੁੜ-ਗਠਨ ਅਤੇ ਕਰਜ਼ ਨਹੀਂ ਚੁਕਾ ਪਾ ਰਹੇ ਪ੍ਰਾਜੈਕਟਾਂ ਦੀ ਮਦਦ ਦੇ ਲਈ ਫੰਡ ਗਠਿਤ ਕਰਨ ਦੀ ਅਪੀਲ ਕੀਤੀ ਹੈ। ਉੱਚ ਸੰਗਠਨ ਨੇ ਕਿਹਾ ਕਿ ਪੈਸੇ ਦੀ ਕਮੀ ਨਾਲ ਕੰਪਨੀਆਂ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਪੂਰਾ ਕਰ ਰਹੀਆਂ ਹਨ। ਸੰਗਠਨ ਨੇ ਰੀਅਲ ਅਸਟੇਟ ਖੇਤਰ 'ਚ ਕਰਜ਼ ਰੋਕ ਨੂੰ ਖਤਮ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਤੋਂ ਦਖਲਅੰਦਾਜ਼ੀ ਦੀ ਅਪੀਲ ਕੀਤੀ ਹੈ।
ਕ੍ਰੇਡਾਈ ਨੇ ਇਕ ਬਿਆਨ 'ਚ ਕਿਹਾ ਕਿ ਅਜਿਹੇ ਸਮੇਂ ਜਦੋਂ ਰੀਅਲ ਅਸਟੇਟ ਕੰਪਨੀਆਂ ਪ੍ਰਾਜੈਕਟਾਂ ਨੂੰ ਸਮੇਂ 'ਤੇ ਪੂਰਾ ਕਰਨ ਨੂੰ ਲੈ ਕੇ ਕਾਫੀ ਦਬਾਅ 'ਚ ਹੈ, ਵਿੱਤੀ ਸੰਸਥਾਨ ਕਰਜ਼ ਮਨਜ਼ੂਰੀ ਦੇ ਬਾਅਦ ਉਸ ਦੀ ਵੰਡ ਰੱਦ ਰਹੇ ਹਨ। ਇਸ ਨਾਲ ਕੰਪਨੀਆਂ ਮਕਾਨ ਖਰੀਦਾਰਾਂ ਨੂੰ ਦਿੱਤੇ ਗਏ ਸਮੇਂ ਸੀਮਾ ਦਾ ਪਾਲਨ ਨਹੀਂ ਕਰ ਪਾ ਰਹੀਆਂ ਹਨ।


Related News