ਗ੍ਰੇਟਰ ਨੋਇਡਾ ’ਚ ਹੈਂਡੀਕ੍ਰਾਫਟ ਪਾਰਕ ਯੋਜਨਾ ’ਚ ਜ਼ਮੀਨ ਅਲਾਟ

09/13/2020 12:53:31 AM

ਗ੍ਰੇਟਰ ਨੋਇਡਾ–ਕੋਵਿਡ-19 ਮਹਾਮਾਰੀ ਦਰਮਿਆਨ ਯਮੁਨਾ ਐਕਸਪ੍ਰੈੱਸ-ਵੇਅ ਉਦਯੋਗਿਕ ਵਿਕਾਸ ਅਥਾਰਿਟੀ ਨੇ ਉਦਯੋਗਿਕ ਵਿਕਾਸ ਦੀ ਰਫਤਾਰ ਨੂੰ ਬੜ੍ਹਾਵਾ ਦੇਣ ਲਈ ਵੱਖ-ਵੱਖ ਕੰਪਨੀਆਂ ਨੂੰ ਜ਼ਮੀਨ ਅਲਾਟ ਕੀਤੀ ਹੈ। ਸੈਕਟਰ-29 ’ਚ ਅਪ੍ਰੈਲ ਪਾਰਕ, ਐੱਮ. ਐੱਸ. ਐੱਮ. ਈ. ਪਾਰਕ ਅਤੇ ਹੈਂਡੀਕ੍ਰਾਫਟ ਪਾਰਕ ਦੀ ਯੋਜਨਾ ਤਹਿਤ ਪ੍ਰਾਪਤ ਅਰਜ਼ੀਆਂ ’ਤੇ ਇਹ ਅਲਾਟਮੈਂਟ ਕੀਤੀ ਗਈ ਹੈ।

ਅਥਾਰਿਟੀ ਦੇ ਸੀ. ਈ. ਓ. ਅਰੁਣ ਵੀਰ ਸਿੰਘ ਨੇ ਦੱਸਿਆ ਕਿ ਕਮੇਟੀ ਵਲੋਂ ਵੀਡੀਓ ਕਾਨਫਰੰਸਿਗ ਰਾਹੀਂ ਹੈਂਡੀਕ੍ਰਾਫਟ ਯੋਜਨਾ ਦੇ ਅਧੀਨ ਵਿਕਾਸ ਐਕਸਪੋਰਟਸ ਨੂੰ 5,000 ਵਰਗ ਮੀਟਰ ਜ਼ਮੀਨ ਵੁਡ, ਮੈਟਲ, ਮਾਰਬਲ ਹੈਂਡੀਕ੍ਰਾਫਟ ਲਈ ਅਲਾਟ ਕੀਤੀ ਗਈ ਹੈ। ਏਲੋਰਾ ਕ੍ਰਿਏਸ਼ਨਸ ਪ੍ਰਾਈਵੇਟ ਲਿਮਟਿਡ ਨੂੰ 5,000 ਵਰਗ ਮੀਟਰ ਜ਼ਮੀਨ ਅਪ੍ਰੈਲ ਪਾਰਕ ਯੋਜਨਾ ਦੇ ਅਧੀਨ ਅਲਾਟ ਕੀਤੀ ਗਈ। ਸਿੰਘ ਅਲਾਟਮੈਂਟ ਕਮੇਟੀ ਦੇ ਪ੍ਰਧਾਨ ਹਨ।

ਅਥਿਰਾਟੀ ਦੀ ਐੱਮ. ਐੱਸ. ਐੱਮ. ਈ. ਪਾਰਕ ਯੋਜਨਾ ਦੇ ਅਧੀਨ ਸਵਾਸਤਿਕ ਇੰਡਸਟਰੀਜ਼ ਨੂੰ 20,000 ਵਰਗ ਮੀਟਰ ਅਤੇ ਯੂਨਾਈਟਿਡ ਫੈਸਿਲਿਟੀ ਐਂਡ ਲਾਜਿਸਟਿਕਸ ਪ੍ਰਾਈਵੇਟ ਲਿਮਟਿਡ ਨੂੰ 20,000 ਵਰਗ ਮੀਟਰ ਦੇ ਜ਼ਮੀਨ ਦੇ ਹਿੱਸੇ ਅਲਾਟ ਕੀਤੇ ਗਏ ਹਨ। ਅਥਾਰਿਟੀ ਵਲੋਂ ਕੀਤੀ ਗਈ ਅਲਾਟਮੈਂਟ ਨਾਲ ਖੇਤਰ ਨੂੰ 178.21 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਅਤੇ ਇਸ ਨਾਲ 2,480 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਸੀ. ਈ. ਓ. ਸਿੰਘ ਨੇ ਦੱਸਿਆ ਕਿ ਅਥਾਰਿਟੀ ਖੇਤਰ ’ਚ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਖੇਤਰ ’ਚ ਨਿਵੇਸ਼ ਕਰਨ ਲਈ ਇਛੁੱਕ ਉੱਦਮੀਆਂ ਨੂੰ ਜ਼ਮੀਨ ਦੇ ਹਿੱਸੇ ਅਲਾਟ ਕਰ ਕੇ ਉਨ੍ਹਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਦਾ ਯਤਨ ਜਾਰੀ ਹੈ।


Karan Kumar

Content Editor

Related News