ਲਕਸ਼ਮੀ ਵਿਲਾਸ ਬੈਂਕ ਦਾ ਲੋਗੋ ਬਦਲਿਆ, ਵੈੱਬਸਾਈਟ ’ਚ ਵੀ ਬਦਲਾਅ

12/10/2020 9:20:06 AM

ਨਵੀਂ ਦਿੱਲੀ (ਇੰਟ.) – ਡੀ. ਬੀ. ਐੱਸ. ਬੈਂਕ ਇੰਡੀਆ ਲਿਮਟਿਡ ’ਚ ਰਲੇਵੇਂ ਤੋਂ ਬਾਅਦ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦੇ ਪ੍ਰਤੀਕ ਚਿੰਨ੍ਹ ਅਤੇ ਉਸ ਦੀ ਵੈੱਬਸਾਈਟ ’ਚ ਬਦਾਅਲ ਕੀਤਾ ਗਿਆ ਹੈ। ਹੁਣ ਵੈੱਬਸਾਈਟ ਅਤੇ ਪਛਾਣ ਚਿੰਨ੍ਹ ਦੇ ਨਾਲ ਡੀ. ਬੀ. ਐੱਸ. ਦਾ ਨਾਂ ਵੀ ਜੁੜ ਗਿਆ ਹੈ।

ਇਸ ਦੇ ਨਾਲ ਹੀ ਲਕਸ਼ਮੀ ਵਿਲਾਸ ਬੈਂਕ ਦੇ ਗਾਹਕਾਂ ਨੂੰ ਉਨ੍ਹਾਂ ਦੇ ਮੌਜੂਦਾ ਖਾਤਿਆਂ ਅਤੇ ਹੋਰ ਸਹੂਲਤਾਂ ਦਾ ਇਸਤੇਮਾਲ ਕਰਦੇ ਰਹਿਣ ਨੂੰ ਕਿਹਾ ਗਿਆ ਹੈ। ਐੱਲ. ਵੀ. ਬੀ. ਦੀ ਵੈੱਬਸਾਈਟ ’ਤੇ ਇਕ ਨੋਟੀਫਿਕੇਸ਼ਨ ’ਚ ਗਾਹਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੇ ਮੌਜੂਦਾ ਬੈਂਕ ਖਾਤਿਆਂ, ਡੈਬਿਟ ਕਾਰਡ ਅਤੇ ਚੈੱਕ ਬੁਕ ਦਾ ਦੇਸ਼ ਭਰ ’ਚ ਲੈਣ-ਦੇਣ ਲਈ ਉਪਯੋਗ ਕਰਨਾ ਜਾਰੀ ਰੱਖ ਸਕਦੇ ਹਨ।

ਇਹ ਵੀ ਦੇਖੋ : 31 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁਪਏ ਦਾ ਜੁਰਮਾਨਾ

ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਐੱਲ. ਵੀ. ਬੀ. ਦਾ ਆਈ. ਐੱਫ. ਐੱਸ. ਸੀ. ਅਤੇ ਐੱਮ. ਆਈ. ਸੀ. ਆਰ. ਕੋਡ ਅਗਲੀ ਸੂਚਨਾ ਤੱਕ ਸਥਿਰ ਰਹਿਣਗੇ। ਐੱਲ. ਵੀ. ਬੀ. ਦੀਆਂ ਬ੍ਰਾਂਚਾਂ ’ਚ ਵੀ ਹੁਣ ਬਦਲਿਆ ਚਿੰਨ੍ਹ ਅਤੇ ਨਵੀਂ ਟੈਗਲਾਈਨ ‘ਹੁਣ ਡੀ. ਬੀ. ਐੱਸ. ਬੈਂਕ ਇੰਡੀਆ ਲਿਮਟਿਡ ਦਾ ਹਿੱਸਾ’ ਦੇਖਣ ਨੂੰ ਮਿਲਿਆ ਹੈ।

ਇਹ ਵੀ ਦੇਖੋ : SBI ਨੇ ਕਰੋੜਾਂ ਗਾਹਕਾਂ ਨੂੰ ਕੀਤਾ ਸੁਚੇਤ, ਇਸ ਫਰਜ਼ੀ ਸਾਈਟ 'ਤੇ ਜਾਣ ਨਾਲ ਹੋ ਸਕਦੈ ਵੱਡਾ ਨੁਕਸਾਨ!

ਐੱਲ. ਵੀ. ਬੀ. ਦੀ ਵੈੱਬਸਾਈਟ ਦੇ ‘ਸ਼ੇਅਰਹੋਲਡਰ ਇੰਫੋ’ ਸੈਕਸ਼ਨ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ’ਚ ਇਕ ਸੰਦੇਸ਼ ਲਿਖਿਆ ਮਿਲ ਰਿਹਾ ਹੈ,‘‘ਅਜਿਹਾ ਲਗਦਾ ਹੈ ਕਿ ਜਿਸ ਪੰਨੇ ’ਤੇ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਹੁਣ ਮੌਜੂਦ ਨਹੀਂ ਹੈ ਜਾਂ ਸ਼ਾਇਹ ਇਹ ਹਾਲੇ ਟ੍ਰਾਂਸਫਰ ਹੋ ਗਿਆ ਹੈ।’’ ਇਕ ਅਧਿਕਾਰੀ ਨੇ ਕਿਹਾ ਕਿ ਐੱਲ. ਵੀ. ਬੀ. ਦਾ ਨਾਂ ਬਦਲਣ ਅਤੇ ਲੋਗੋ ਬਾਰੇ ਭਵਿੱਖ ਦੇ ਕਦਮ ਹਾਲੇ ਤੈਅ ਨਹੀਂ ਹੋਏ ਹਨ।

ਇਹ ਵੀ ਦੇਖੋ : ‘GST ਵਿਚ ਰਜਿਸਟਰਡ ਛੋਟੇ ਕਾਰੋਬਾਰੀਆਂ ਨੂੰ ਜਨਵਰੀ ਤੋਂ ਸਾਲ ਦੇ ਦੌਰਾਨ ਦਾਖਲ ਕਰਨੀਆਂ ਹੋਣਗੀਆਂ 4 ਵਿਕਰੀ ਰਿਟਰਨ’

ਨੋਟ : ਲਕਸ਼ਮੀ ਵਿਲਾਸ ਬੈਂਕ ਦਾ ਲੋਗੋ ਬਦਲਿਆ ਹੈ ਅਤੇ ਵੈੱਬਸਾਈਟ ’ਚ ਵੀ ਹੋਇਆ ਹੈ ਬਦਲਾਅ। ਜੇਕਰ ਤੁਹਾਡਾ ਵੀ ਇਸ ਬੈਂਕ ਵਿਚ ਖਾਤਾ ਹੈ ਤਾਂ ਤੁਹਾਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।

Harinder Kaur

This news is Content Editor Harinder Kaur