ਐੱਲ. ਐਂਡ.ਟੀ. ਦੇ AM ਨਾਇਕ ਅਸਲੀ ਮੇਕ ਇਨ ਇੰਡੀਆ ਮੈਨ: ਮੁਕੇਸ਼ ਅੰਬਾਨੀ

11/19/2017 1:52:17 PM

ਮੁੰਬਈ—ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਲਾਰਸਨ ਐਂਡ ਟੂਬਰੋ ਦੇ ਨਾਨ-ਐਗਜੀਕਊਟਿਵ ਚੇਅਰਮੈਨ ਏ.ਐੱਮ.ਨਾਇਕ  ਪਹਿਲਾ ਅਤੇ ਅਸਲੀ ਮੇਕ ਇਨ ਇੰਡੀਆ ਮੈਨ ਮੰਨਦੇ ਹਨ। ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਨਾਇਕ ਦੀ ਬਾਇਗ੍ਰਾਫੀ 'ਦਿ ਨੈਸ਼ਨਲਿਸਟ' ਦੀ ਲਾਚਿੰਗ 'ਤੇ ਇਹ ਗੱਲ ਕਹੀ। ਇਕ ਕਿਤਾਬ ਨੂੰ ਮਿਨਹਾਜ ਮਰਚੈੱਟ ਨੇ ਲਿੱਖਆ ਹੈ। ਬਾਇਗ੍ਰਾਫੀ 'ਚ ਨਾਇਕ ਲਾਰਸਨ ਐਂਡ ਟੂਬਰੋ 'ਚ 53 ਸਾਲਾਂ ਦੇ ਸਫਰ ਨੂੰ ਦੱਸਿਆ ਗਿਆ ਹੈ।
ਦਿ ਨੈਸ਼ਨਲਿਸਟ ਦੀ ਲਾਚਿੰਗ 'ਤੇ ਅੰਬਾਨੀ ਨੇ ਕਿਹਾ, ' ਨਾਇਕ ਦੇ ਨਾਲ ਮੇਰੇ ਸਬੰਧ 35 ਸਾਲ ਤੋਂ ਹਨ। ਮੈਂ ਉਨ੍ਹਾਂ ਨੂੰ 1983-84 'ਚ ਨੌਜਵਾਨ ਇੰਜੀਨੀਅਰ ਦੇ ਰੂਪ 'ਚ ਮਿਲਿਆ ਸੀ। ਉਸ ਸਮੇਂ ਇਹ ਅਸਲੀ ਮੇਕ ਇਨ ਇੰਡੀਆ ਮੈਨ ਸਨ। ਉਨ੍ਹਾਂ ਨੇ ਅੱਗੇ ਕਿਹਾ, ' ਉਸ ਦੌਰ 'ਚ, ਮੈਂ ਅਮੀਰਕਾ ਤੋਂ ਵਾਪਸ ਆਇਆ ਸੀ ਅਤੇ ਅਸੀਂ ਭਾਰਤ 'ਚ ਵਰਲਡ ਕਲਾਸ ਫੈਸਿਲਟੀ ਬਣਾਉਣਾ ਚਾਹੁੰਦਾ ਸਨ। ਮੈਂ ਇਸ ਲਈ ਜਰਮਨੀ ਅਤੇ ਜਾਪਾਨ ਤੋਂ ਇੰਪੋਰਟ ਕਰਨ ਦਾ ਵਿਚਾਰ ਬਣਾਇਆ ਸੀ। ਪਰ ਨਾਇਕ ਨੇ ਕਿਹਾ ਕਿ ਇਸ ਕੰਮ ਨੂੰ ਉਹ ਕਰਣਗੇ। 80 ਦੇ ਦਸ਼ਕ 'ਚ ਮੈਂ ਉਨ੍ਹਾਂ ਦੇ ਅੰਦਰ ਵਿਜ਼ਨ ਦੇਖਿਆ ਸੀ। ਦੱਸ ਦਈਏ ਕਿ ਲਾਰਸਨ ਐਂਡ ਟੂਬਰੋ ਭਾਰਤ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਕੰਪਨੀ ਹੈ।
ਪ੍ਰੋਗਰਾਮ 'ਚ ਬੋਲਦੇ ਹੋਏ ਨਾਇਕ ਨੇ ਕਿਹਾ, ' 1965 'ਚ ਕਿਸਮਤ ਨੇ ਮੈਨੂੰ ਐੱਲ.ਐਂਡ.ਟੀ, 'ਚ ਲਿਆਈ ਸੀ। ਮੈਂ ਪੋਵਈ 'ਤ ਲਾਰਸਨ ਐਂਡ ਟੂਬਰੋ ਦੇ ਗੇਟ 'ਤੇ ਦਿਲ 'ਚ ਇਕ ਸਪਨਾ ਲੈ ਕੇ ਐਂਟਰੀ ਕੀਤੀ ਸੀ।' ਨਾਇਕ ਨੇ ਦੱਸਿਆ ਕਿ 1997 ਤੋਂ 2017 ਦੇ ਦੌਰਾਨ ਗਰੁਪ ਦਾ ਰੇਵੈਨਿਊ 5 ਹਜ਼ਾਰ ਕਰੋੜ ਤੋਂ 1.25 ਰੁਪਏ ਤੱਕ ਪਹੁੰਚ ਚੁੱਕਿਆ ਹੈ। ਇਸ ਦੌਰਾਨ ਕੰਪਨੀ ਦੀ ਮਾਰਕੀਟ ਪੂੰਜੀਕਰਣ 2 ਹਜ਼ਾਰ ਕਰੋੜ ਰੁਪਏ ਤੋਂ 1.70 ਕਰੋੜ ਰੁਪਏ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਰਾਸ਼ਟਰੀ ਮਿਸ਼ਨਾਂ ਵਰਗੇ ਪਰਮਾਣੂ ਊਰਜਾ, ਏਰੋਸਪੇਸ, ਬੁਨਿਆਦੀ, ਇਨਫਰਾ, ਅਤੇ ਹਾਈਡਰੋਕਾਰਬਨ 'ਚ ਵੀ ਵਧ -ਚੜ੍ਹ ਕੇ ਹਿੱਸਾ ਲਿਆ ਹੈ। ਨਾਇਨ ਨੇ ਕਿਹਾ ਕਿ ਉਹ ਬੈਂਡ ਇੰਡੀਆ ਨੂੰ ਵਿਦੇਸ਼ਾਂ ਤੱਕ ਪਹੁੰਚਾ ਰਹੇ ਹਨ।