ਕੁਣਾਲ ਕਾਮਰਾ ਨੇ Indigo ਨੂੰ ਭੇਜਿਆ ਲੀਗਲ ਨੋਟਿਸ, ਮੰਗਿਆ 25 ਲੱਖ ਰੁਪਏ ਦਾ ਹਰਜਾਨਾ

02/01/2020 3:03:02 PM

ਮੁੰਬਈ — ਮੁੰਬਈ-ਲਖਨਊ ਉਡਾਣ 'ਚ ਪੱਤਰਕਾਰਾਂ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕਰਨ ਲਈ ਇੰਡੀਗੋ ਵਲੋਂ ਹਾਸ ਕਲਾਕਾਰ ਕੁਣਾਲ ਕਾਮਰਾ 'ਤੇ 6 ਮਹੀਨਿਆਂ ਲਈ ਰੋਕ ਲਗਾਏ ਜਾਣ ਦੇ ਕੁਝ ਦਿਨਾਂ ਬਾਅਦ ਕਾਮਰਾ ਨੇ ਏਅਰਲਾਈਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਾਮਰਾ ਨੇ ਏਅਰਾਲਈਨ ਨੂੰ ਨੋਟਿਸ ਭੇਜ ਕੇ ਉਨ੍ਹਾਂ 'ਤੇ ਲੱਗੀ 6 ਮਹੀਨਿਆਂ ਦੀ ਯਾਤਰਾ ਪਾਬੰਦੀ ਨੂੰ ਹਟਾਉਣ, ਬਿਨਾਂ ਸ਼ਰਤ ਮੁਆਫੀ ਮੰਗਣ ਅਤੇ 25 ਲੱਖ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ।

ਏਅਰਲਾਈਨ ਨੂੰ ਇਹ ਨੋਟਿਸ ਸ਼ੁੱਕਰਵਾਰ ਨੂੰ ਭੇਜਿਆ ਗਿਆ ਹੈ ਜਿਸ ਵਿਚ ਕਾਮਰਾ ਦੇ ਵਕੀਲ ਨੇ ਏਅਰਲਾਈਨ ਨੂੰ ਕਿਹਾ ਕਿ ਉਸ ਦੇ ਮੁਅੱਕਲ ਨੂੰ ਮਾਨਸਿਕ ਪੀੜਾ ਪਹੁੰਚਾਉਣ ਅਤੇ ਇਸ ਦੇ ਨਾਲ ਹੀ ਭਾਰਤ ਅਤੇ ਵਿਦੇਸ਼ 'ਚ ਉਸ ਦੇ ਪ੍ਰਸਤਾਵਿਤ ਪ੍ਰੋਗਰਾਮ ਦੇ ਰੱਦ ਹੋਣ ਕਾਰਨ ਉਸਨੂੰ ਹੋਏ ਨੁਕਸਾਨ ਦੀ ਭਰਪਾਈ ਲਈ 25 ਲੱਖ ਰੁਪਏ ਦੇ ਹਰਜਾਨੇ ਦਾ ਭੁਗਤਾਨ ਕਰੇ। ਏਅਰਾਲਾਈਨ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਨਾਲ ਅਵੈਧ, ਮਨਮਰਜ਼ੀ ਅਤੇ ਡੀ.ਜੀ.ਸੀ.ਏ.  ਸੀ.ਏ.ਆਰ. ਨਿਯਮਾਂ ਦੇ ਖਿਲਾਫ ਹੈ। ਕਾਨੂੰਨੀ ਨੋਟਿਸ ਬਾਰੇ ਪੁੱਛੇ ਜਾਣ 'ਤੇ ਇੰਡੀਗੋ ਦਾ ਕੋਈ ਜਵਾਬ ਨਹੀਂ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇੰਡੀਗੋ ਦੀ ਮੁੰੰਬਈ-ਲਖਨਊ ਉਡਾਣ 'ਚ ਪੱਤਰਕਾਰ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕਰਨ ਲਈ ਕਾਮਰਾ 'ਤੇ ਏਅਰਲਾਈਨ ਨੇ 6 ਮਹੀਨਿਆਂ ਲਈ ਰੋਕ ਲਗਾ ਦਿੱਤੀ ਹੈ। ਸਪਾਈਸ ਜੈੱਟ, ਗੋਏਅਰ ਅਤੇ ਏਅਰ ਇੰਡੀਆ ਨੇ ਵੀ ਬਿਨਾਂ ਕੋਈ ਮਿਆਦ ਦੱਸੇ ਕਾਮਰਾ 'ਤੇ ਇਸੇ ਤਰ੍ਹਾਂ ਦੀ ਪਾਬੰਦੀ ਲਗਾ ਦਿੱਤੀ ਹੈ।