ਸਤੰਬਰ ਤਿਮਾਹੀ ਦੌਰਾਨ ਕੋਟਕ ਮਹਿੰਦਰਾ ਬੈਂਕ ਦੇ ਮੁਨਾਫੇ ''ਚ 27 ਫੀਸਦੀ ਦਾ ਉਛਾਲ

10/26/2020 10:52:22 PM

ਨਵੀਂ ਦਿੱਲੀ– ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਦਾ ਸਤੰਬਰ ’ਚ ਸਮਾਪਤ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਸ਼ੁੱਧ ਮੁਨਾਫਾ 26.7 ਫੀਸਦੀ ਉਛਲ ਕੇ 2,184.48 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਸਾਲ ਸਤੰਬਰ ਤਿਮਾਹੀ ’ਚ ਇਸ ਦਾ ਸ਼ੁੱਧ ਮੁਨਾਫਾ 1,724.48 ਕਰੋੜ ਰੁਪਏ ਸੀ।

ਬੈਂਕ ਨੇ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ ’ਚ ਉਸ ਦੀ ਕੁੱਲ ਆਮਦਨ ਵੱਧ ਕੇ 8,288.08 ਕਰੋੜ ਰੁਪਏ ਰਹੀ। ਪਿਛਲੇ ਸਾਲ ਇਸ ਦੌਰਾਨ ਕੁੱਲ ਆਮਦਨ 7,986.01 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਵਸੂਲੀ ’ਚ ਸੁਧਾਰ ਨਜ਼ਰ ਆਇਆ।

ਸਮੀਖਿਆ ਅਧੀਨ ਤਿਮਾਹੀ ’ਚ ਉਸ ਦੇ ਐੱਨ. ਪੀ. ਏ. ਦਾ ਅਨੁਪਾਤ ਘੱਟ ਕੇ ਸ਼ੁੱਧ ਕਰਜ਼ੇ ਦੇ 0.64 ਫੀਸਦੀ ਦੇ ਬਰਾਬਰ ਰਿਹਾ। ਪਿਛਲੇ ਸਾਲ ਇਸੇ ਮਿਆਦ ਦੀ ਸਮਾਪਤੀ ’ਤੇ ਐਨ. ਪੀ. ਏ. 0.85 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਐੱਨ. ਪੀ. ਏ. ਇਕ ਸਾਲ ਪਹਿਲਾਂ ਦੇ 1,811.40 ਕਰੋੜ ਰੁਪਏ ਦੀ ਤੁਲਨਾ ’ਚ 1,303.78 ਦੇ ਬਰਾਬਰ ਰਿਹਾ ਪਰ ਕੁੱਲ ਐੱਨ. ਪੀ. ਏ. ਦਾ ਪੱਧਰ 2.55 ਫੀਸਦੀ (5,335.95 ਕਰੋੜ ਰੁਪਏ) ਹੋ ਗਿਆ ਜਦੋਂ ਕਿ ਇਕ ਸਾਲ ਪਹਿਲਾਂ ਇਹ 2.32 ਫੀਸਦੀ (5,033.55 ਕਰੋੜ ਰੁਪਏ) ਸੀ।ਏਕੀਕ੍ਰਿਤ ਆਧਾਰ ’ਤੇ ਬੈਂਕ  ਦਾ ਸ਼ੁੱਧ ਲਾਭ 22.4 ਫੀਸਦੀ ਵੱਧ ਕੇ 2,946.62 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਹ ਅੰਕੜਾ 2,407.25 ਕਰੋੜ ਰੁਪਏ ਸੀ। ਬੈਂਕ ਦੀ ਕੁੱਲ ਤਿਮਾਹੀ ਆਮਦਨ ਵੱਧ ਕੇ 13,591.41 ਕਰੋੜ ਰੁਪਏ ਰਹੀ। ਇਕ ਸਾਲ ਪਹਿਲਾਂ ਦੂਜੀ ਤਿਮਾਹੀ ਦੇ ਅੰਤ ’ਚ ਆਮਦਨ 12,542.99 ਕਰੋੜ ਰੁਪਏ ਸੀ।


Sanjeev

Content Editor

Related News