ਯੈੱਸ ਬੈਂਕ ''ਚ 500 ਕਰੋੜ ਰੁਪਏ ਨਿਵੇਸ਼ ਕਰੇਗਾ ਕੋਟਕ ਮਹਿੰਦਰਾ ਬੈਂਕ

03/14/2020 10:08:40 AM

ਨਵੀਂ ਦਿੱਲੀ—ਉਦੈ ਕੋਟਕ ਦੀ ਅਗਵਾਈ ਵਾਲੇ ਕੋਟਕ ਮਹਿੰਦਰਾ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਰ.ਬੀ.ਆਈ. ਦੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਸੰਕਟ 'ਚ ਫਸੇ ਯੈੱਸ ਬੈਂਕ 'ਚ 500 ਕਰੋੜ ਰੁਪਏ ਨਿਵੇਸ਼ ਕਰੇਗਾ। ਕੋਟਕ ਮਹਿੰਦਰਾ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਸੂਚਨਾ 'ਚ ਕਿਹਾ ਕਿ ਬੈਂਕ ਨੇ ਯੈੱਸ ਬੈਂਕ ਨੂੰ ਲਿਮਟਿਡ 'ਚ 500 ਕਰੋੜ ਰੁਪਏ ਇਕਵਿਟੀ ਨਿਵੇਸ਼ ਨੂੰ ਲੈ ਕੇ ਪ੍ਰਤੀਬੱਧਤਾ ਪੱਤਰ ਦਿੱਤਾ ਹੈ। ਇਸ ਨਿਵੇਸ਼ ਨਾਲ ਯੈੱਸ ਬੈਂਕ ਦੇ 10 ਰੁਪਏ ਮੁੱਲ ਦੇ 50 ਕਰੋੜ ਸ਼ੇਅਰ ਮਿਲਣਗੇ।
ਆਰ.ਬੀ.ਆਈ. ਵਲੋਂ ਮਨਜ਼ੂਰ ਯੈੱਸ ਬੈਂਕ ਮੁੜਗਠਨ ਯੋਜਨਾ ਦੇ ਤਹਿਤ ਦੇਸ਼ ਦਾ ਸਭ ਤੋਂ ਵੱਡਾ ਬੈਂਕ ਐੱਸ.ਬੀ.ਆਈ. 7,250 ਕਰੋੜ ਰੁਪਏ ਦੀ ਪੂੰਜੀ ਪਾ ਕੇ ਨਿੱਜੀ ਖੇਤਰ ਦੇ ਯੈੱਸ ਬੈਂਕ 'ਚ 49 ਫੀਸਦੀ ਹਿੱਸੇਦਾਰੀ ਲਵੇਗਾ। ਮੁੜਗਠਨ ਯੋਜਨਾ ਦੇ ਤਹਿਤ ਯੈੱਸ ਬੈਂਕ 'ਚ ਐੱਸ.ਬੀ.ਆਈ. ਤਿੰਨ ਸਾਲ ਤੱਕ ਘੱਟੋ-ਘੱਟ 26 ਫੀਸਦੀ ਹਿੱਸੇਦਾਰੀ ਨੂੰ ਬਣਾਏ ਰੱਖਣਗੇ। ਇਸ ਦੇ ਇਲਾਵਾ ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ ਅਤੇ ਐੱਚ.ਡੀ.ਐੱਫ.ਸੀ. ਨੇ ਵੀ ਯੈੱਸ ਬੈਂਕ 'ਚ ਲੜੀਵਾਰ 1,000 ਕਰੋੜ ਰੁਪਏ, 600 ਕਰੋੜ ਰੁਪਏ ਅਤੇ 1,000 ਕਰੋੜ ਰੁਪਏ ਨਿਵੇਸ਼ ਦੀ ਘੋਸ਼ਣਾ ਕੀਤੀ ਹੈ।  


Aarti dhillon

Content Editor

Related News