ਕੋਟਕ ਮਹਿੰਦਰਾ ਬੈਂਕ ਦਾ ਤੀਜੀ ਤਿਮਾਹੀ ''ਚ ਲਾਭ 24 ਫੀਸਦੀ ਵਧਿਆ

01/21/2020 10:43:43 AM

ਨਵੀਂ ਦਿੱਲੀ—ਕੋਟਕ ਮਹਿੰਦਰਾ ਬੈਂਕ ਦੇ ਕੁੱਲ ਆਧਾਰ 'ਤੇ ਸ਼ੁੱਧ ਲਾਭ 31 ਦਸੰਬਰ 2019 ਨੂੰ ਖਤਮ ਤੀਜੀ ਤਿਮਾਹੀ 'ਚ 24 ਫੀਸਦੀ ਵਧ ਕੇ 1,596 ਕਰੋੜ ਰੁਪਏ ਰਿਹਾ ਹੈ। ਉੱਧਰ 2018-19 ਦੀ ਅਕਤੂਬਰ-ਦਸੰਬਰ ਮਿਆਦ 'ਚ ਉਸ ਨੂੰ 1,291 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੋਟਕ ਮਹਿੰਦਰਾ ਬੈਂਕ ਨੇ ਬਿਆਨ 'ਚ ਕਿਹਾ ਕਿ ਸਮੀਖਿਆਧੀਨ ਸਮੇਂ 'ਚ ਬੈਂਕ ਦੀ ਕੁੱਲ ਆਮਦਨ ਵਧ ਕੇ 8,077.03 ਕਰੋੜ ਰੁਪਏ ਰਹੀ। ਇਸ ਸਾਲ ਪਹਿਲਾਂ ਤੀਜੀ ਤਿਮਾਹੀ 'ਚ ਉਸ ਦੀ ਆਮਦਨ 7,214.21 ਕਰੋੜ ਰੁਪਏ ਸੀ। ਇਸ 'ਚ ਕਿਹਾ ਗਿਆ ਹੈ ਕਿ 2019-20 ਦੀ ਤੀਜੀ ਤਿਮਾਹੀ 'ਚ ਉਸ ਦੇ ਵਿਆਜ ਨਾਲ ਸ਼ੁੱਧ ਆਮਦਨ 17 ਫੀਸਦੀ ਵਧ ਕੇ 3,430 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਇਸ ਮਿਆਦ 'ਚ 2,926 ਕਰੋੜ ਰੁਪਏ ਸੀ। ਇਸ ਦੌਰਾਨ ਸ਼ੁੱਧ ਵਿਆਜ ਮਾਰਜਨ 4.31 ਫੀਸਦੀ ਵਧ ਕੇ 4.69 ਫੀਸਦੀ ਰਿਹਾ।
ਏਕੀਕ੍ਰਿਤ ਆਧਾਰ 'ਤੇ, ਬੈਂਕ ਦਾ ਲਾਭ 27 ਫੀਸਦੀ ਵਧ ਕੇ 2,349 ਕਰੋੜ ਰੁਪਏ ਰਿਹਾ ਸੀ। 2018-19 ਦੀ ਇਸ ਤਿਮਾਹੀ 'ਚ ਉਸ ਨੇ 1,844 ਕਰੋੜ ਰੁਪਏ ਦਾ ਲਾਭ ਕਮਾਇਆ ਸੀ। ਇਸ ਦੌਰਾਨ ਸ਼ੁੱਧ ਆਮਦਨ 13,542 ਕਰੋੜ ਰੁਪਏ ਰਹੀ। 2018-19 ਦੀ ਤੀਜੀ ਤਿਮਾਹੀ 'ਚ ਇਹ ਅੰਕੜਾ 11,347 ਕਰੋੜ ਰੁਪਏ ਸੀ। ਬੈਂਕ ਦੀ ਕੁੱਲ ਗੈਰ-ਲਾਗੂ ਸੰਪਤੀਆਂ (ਐੱਨ.ਪੀ.ਏ.) ਤੀਜੀ ਤਿਮਾਹੀ 'ਚ ਅੰਤ 'ਚ ਵਧ ਕੇ 2.46 ਫੀਸਦੀ ਰਹੀ ਜੋ ਕਿ 2018-19 ਦੀ ਇਸ ਤਿਮਾਹੀ 'ਚ 2.07 ਫੀਸਦੀ ਸੀ। ਇਸ ਦੌਰਾਨ ਸ਼ੁੱਧ ਐੱਨ.ਪੀ.ਏ. ਵੀ 0.71 ਫੀਸਦੀ ਤੋਂ ਵਧ ਕੇ 0.89 ਫੀਸਦੀ ਰਿਹਾ।

Aarti dhillon

This news is Content Editor Aarti dhillon