1 ਫਰਵਰੀ ਤੋਂ LIC ਬੰਦ ਕਰ ਰਹੀ ਆਪਣੀਆਂ 23 ਯੋਜਨਾਵਾਂ , ਜਾਣੋ ਕਾਰਨ

01/21/2020 4:28:30 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਭਾਰਤੀ ਜੀਵਨ ਬੀਮਾ ਨਿਗਮ ਯਾਨੀ ਕਿ LIC ਦੀ ਕੋਈ ਯੋਜਨਾ ਲੈਣ 'ਤੇ ਵਿਚਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। LIC 31 ਜਨਵਰੀ 2020 ਦੇ ਬਾਅਦ  ਕਰੀਬ 2 ਦਰਜਨ ਪਲਾਨ ਬੰਦ ਕਰਨ ਜਾ ਰਹੀ ਹੈ। ਯਾਨੀ ਕਿ 1 ਫਰਵਰੀ 2020 ਤੋਂ LIC ਦੀਆਂ ਇਹ ਯੋਜਨਾਵਾਂ ਮਿਲਣੀਆਂ ਬੰਦ ਹੋ ਜਾਣਗੀਆਂ।

ਇਸ ਕਾਰਨ ਬੰਦ ਕੀਤੀਆਂ ਜਾ ਰਹੀਆਂ ਇਹ ਯੋਜਨਾਵਾਂ

ਨਵੰਬਰ 2019 ਦੇ ਅੰਤ 'ਚ ਭਾਰਤੀ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ(IRDA) ਨੇ ਜੀਵਨ ਬੀਮਾ ਕੰਪਨੀਆਂ ਨੂੰ ਉਨ੍ਹਾਂ ਲਾਈਫ ਇੰਸ਼ੋਰੈਂਸ ਅਤੇ ਰਾਈਡਰਸ ਨੂੰ ਬੰਦ ਕਰਨ ਲਈ ਕਿਹਾ ਸੀ ਜਿਹੜੇ ਨਵੇਂ ਉਤਪਾਦ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਹੀਂ ਸਨ। ਇਸ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ ਨੂੰ ਇਹ ਉਤਪਾਦ ਵਾਪਸ ਲੈਣ ਦੀ ਆਖਰੀ ਤਾਰੀਕ 30 ਨਵੰਬਰ 2019 ਦਿੱਤੀ ਗਈ ਸੀ, ਜਿਸ ਨੂੰ 31 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਮੌਜੂਦਾ ਜੀਵਨ ਬੀਮਾ ਪਾਲਸੀਆਂ 'ਚ ਬਦਵਾਅ ਜਾਂ ਉਸ ਲਈ ਦੁਬਾਰਾ ਚਾਲੂ ਕਰਨ ਲਈ ਆਗਿਆ ਲੈਣ ਦੀ ਆਖਰੀ ਤਾਰੀਕ 29 ਫਰਵਰੀ 2020 ਦਿੱਤੀ ਗਈ ਹੈ। 

ਐਲਆਈਸੀ ਭਾਗਿਆਲਕਸ਼ਮੀ ਯੋਜਨਾ
ਐਲਆਈਸੀ ਆਧਾਰ ਸਤੰਭ
ਐਲਆਈਸੀ ਆਧਾਰ ਸ਼ਿਲਾ
ਐਲਆਈਸੀ ਜੀਵਨ ਉਮੰਗ
ਐਲਆਈਸੀ ਜੀਵਨ ਸ਼੍ਰੋਮਣੀ
ਐਲਆਈਸੀ ਬੀਮਾ ਸ਼੍ਰੀ
ਐਲਆਈਸੀ ਮਾਈਕ੍ਰੋ ਬਚਤ
ਐਲਆਈਸੀ ਨਿਊ ਐਂਡੋਮੈਂਟ ਪਲੱਸ (ਯੂ ਐਲ ਆਈ ਪੀ)
ਐਲਆਈਸੀ ਪ੍ਰੀਮੀਅਮ ਵੇਵਰ ਰਾਈਡਰ (ਰਾਈਡਰ)
ਐਲਆਈਸੀ ਨਿਊ ਗਰੁੱਪ ਸੁਪਰਏਨਯੂਏਸ਼ਨ ਕੈਸ਼ ਏਕਯੁਮੁਲੇਸ਼ਨ ਪਲਾਨ (ਗਰੁੱਪ ਯੋਜਨਾ)
ਐਲਆਈਸੀ ਨਿਊ ਗਰੁੱਪ ਲੀਵ ਇਨਕੈਸ਼ਮੈਂਟ ਪਲਾਨ (ਸਮੂਹ ਯੋਜਨਾ)
ਐਲਆਈਸੀ ਸਿੰਗਲ ਪ੍ਰੀਮੀਅਮ ਐਂਡੋਮੈਂਟ ਯੋਜਨਾ
ਐਲਆਈਸੀ ਨਿਊ ਐਂਡੋਮੈਂਟ ਪਲਾਨ
ਐਲਆਈਸੀ ਨਿਊ ਮਨੀ ਬੈਕ -20 ਸਾਲ
ਐਲਆਈਸੀ ਨਿਊ ਜੀਵਨ ਅਨੰਦ
ਐਲਆਈਸੀ ਅਨਮੋਲ ਜੀਵਨ -2
ਐਲਆਈਸੀ ਲਿਮਟਿਡ ਪ੍ਰੀਮੀਅਮ ਐਂਡੋਮੈਂਟ ਯੋਜਨਾ
ਐਲਆਈਸੀ ਨਿਊ ਚਿਲਡਰਨ ਮਨੀ ਬੈਕ ਪਲਾਨ
ਐਲਆਈਸੀ ਜੀਵਨ ਲਕਸ਼
ਐਲਆਈਸੀ ਜੀਵਨ ਤਰੁਣ
ਐਲਆਈਸੀ ਜੀਵਨ ਲਾਭ ਪਲਾਨ
ਐਲਆਈਸੀ ਨਿਊ ਜੀਵਨ ਮੰਗਲ ਪਲਾਨ

ਪਾਲਸੀ ਨੂੰ ਗਾਹਕਾਂ ਲਈ ਜ਼ਿਆਦਾ ਫਾਇਦੇਮੰਦ ਬਣਾਉਣਾ ਚਾਹੁੰਦਾ ਹੈ IRDA

ਬੀਮਾ ਰੈਗੂਲੇਟਰੀ IRDA ਜੀਵਨ ਬੀਮਾ ਪਾਲਸੀ ਨੂੰ ਗਾਹਕਾਂ ਲਈ ਜ਼ਿਆਦਾ ਫਾਇਦੇਮੰਦ ਬਣਾਉਣਾ ਚਾਹੁੰਦਾ ਹੈ। ਕਈ ਏਜੰਟ ਗਾਹਕਾਂ ਨੂੰ ਗਲਤ ਤਰੀਕੇ ਨਾਲ ਸਹੀ ਜਾਣਕਾਰੀ ਨਹੀਂ ਦਿੰਦੇ ਉਤਪਾਦ ਵੇਚਦੇ ਹਨ। ਇਸ ਫੈਸਲੇ ਤੋਂ ਬਾਅਦ ਇਨ੍ਹਾਂ 'ਤੇ ਲਗਾਮ ਲਗਾਈ ਜਾ ਸਕੇਗੀ। ਇਸੇ ਮਾਮਲੇ ਵਿਚ ਬੀਮਾ ਰੈਗੂਲੇਟਰੀ ਨੇ ਜੀਵਨ ਬੀਮਾ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।