ਜਾਣੋ, 1 ਸਾਲ 'ਚ ਕਿੰਨੀ ਹੋਈ ਬਚਤ, ਕਿੰਨਾ ਜ਼ਿਆਦਾ ਹੋਇਆ ਖਰਚ?

02/19/2018 4:25:57 PM

ਨਵੀਂ ਦਿੱਲੀ—2018 ਦਾ ਡੇਢ ਮਹੀਨਾ ਬੀਤ ਗਿਆ ਹੈ। ਹੁਣ ਬਾਰੀ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਹੁਣ ਤੱਕ ਦੇ ਉਨ੍ਹਾਂ ਆਰਥਿਕ ਅੰਕੜਿਆਂ ਦੇ ਮੁਲਾਂਕਣ ਦਾ ਜਿਨ੍ਹਾਂ ਦਾ ਤੁਹਾਡੀ ਜੇਬ ਨਾਲ ਸਿੱਧਾ ਸਬੰਧ ਹੈ। ਆਓ ਜਾਣਦੇ ਹਾਂ 10 ਮਹੱਤਵਪੂਰਣ ਅੰਕੜਿਆਂ ਬਾਰੇ ਜਿਨ੍ਹਾਂ ਤੋਂ ਤੁਹਾਨੂੰ ਰਾਹਤ ਮਿਲੀ ਅਤੇ ਜਿੰਨ੍ਹਾਂ ਨੇ ਜੇਬ 'ਤੇ ਜ਼ਿਆਦਾ ਅਸਰ ਪਾਇਆ।

-ਸੈਂਸੈਕਸ ਅਤੇ ਨਿਫਟੀ


ਪਿਛਲੇ ਸਾਲ ਸੈਂਸੈਕਸ ਲਗਾਤਾਰ ਚੜ੍ਹਦਾ ਰਿਹਾ, ਪਰ 1 ਫਰਵਰੀ ਦੇ ਬਾਅਦ ਇਸ ਨੇ 5 ਲੱਖ ਕਰੋੜ ਰੁਪਏ ਗੁਆ ਦਿੱਤੇ। ਇਸਦੀ ਮੁੱਖ ਵਜ੍ਹਾ ਪੇਸ਼ ਬਜਟ 'ਚ ਸ਼ੇਅਰਾਂ ਨਾਲ ਹੋਈ ਕਮਾਈ 'ਤੇ ਲਾਂਗ ਟਰਮ ਗੇਂਸ (ਐੱਲ.ਟੀ.ਸੀ.ਜੀ) ਲਾਗੂ ਕਰਨ ਦੀ ਘੋਸ਼ਣਾ, ਖਾਸ ਕਰਕੇ ਅਮਰੀਕਾ ਸਮੇਤ ਦੁਨੀਆਭਰ ਦੇ ਬਾਜ਼ਾਰਾਂ ਦੀ ਅਸੰਤੁਲਨ ਅਤੇ ਬਾਂਡ ਪੈਦਾਵਾਰ 'ਚ ਵਾਧਾ ਰਿਹਾ। ਪਰ ਵੱਡੀ ਗਿਰਾਵਟ ਦੇ ਬਾਅਦ ਸੈਂਸੈਕਸ ਸਥਿਰ ਹੋਇਆ ਅਤੇ ਹੌਲੀ-ਹੌਲੀ ਚੜ੍ਹਨ ਵੀ ਲੱਗਾ।
2017-28,329
2018-34,008
ਬਦਲਾਅ 20% ਉਛਾਲ

ਨਿਫਟੀ
2017-8,778.4
2018 10,454.9
ਬਦਲਾਅ 19% ਉਛਾਲ

-ਮਿਊਚੁਅਲ ਫੰਡ 'ਚ ਵਿਅਕਤੀਗਤ ਨਿਵੇਸ਼


ਵਧਦੇ ਮਾਰਕੀਟ ਨੇ ਖੁਦਰਾ ਨਿਵੇਸ਼ਕਾਂ ਨੂੰ ਖੂਬ ਆਕਰਸ਼ਿਤ ਕੀਤਾ ਅਤੇ ਪਿਛਲੇ ਸਾਲ ਨਵੰਬਰ ਮਹੀਨੇ ਤੱਕ ਮਿਊਚੁਅਲ ਫੰਡ ਪੋਰਟਫੋਲੀਓ ਵੱਧ ਕੇ 95 ਲੱਖ ਤੱਕ ਪਹੁੰਚ ਗਿਆ।
2017-7.9 ਲੱਖ ਕਰੋੜ
2018-11.8 ਲੱਖ ਕਰੋੜ
ਬਦਲਾਅ 49.9% ਵਾਧਾ

ਪੈਟਰੋਲ ਦੀਆਂ ਕੀਮਤਾਂ (ਦਿੱਲੀ 'ਚ)


ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ 'ਚ ਵਾਧਾ ਅਤੇ ਡਾਲਰ ਦੇ ਕਮਜ਼ੋਰ ਪੈਣ ਨਾਲ ਉਤਪਾਦਨ ਸ਼ੁਲਕ 'ਚ ਕਟੌਤੀ ਦੇ ਬਾਵਜੂਦ ਘਰੇਲੂ ਤੇਲ ਦੀਆਂ ਕੀਮਤਾਂ ਵੱਧ ਗਈਆਂ।
2017-71.14 ਪ੍ਰਤੀ ਲੀਟਰ
2018- 73.35 ਪ੍ਰਤੀ ਲੀਟਰ
ਬਦਲਾਅ 3.1% ਵਧੀ ਕੀਮਤ

- ਸੋਨਾ (ਪ੍ਰਤੀ 10 ਗ੍ਰਾਮ 24 ਕੈਰਟ)


ਸੋਨੇ ਦੇ ਭਵਿੱਖ ਨੂੰ ਲੈ ਕੇ ਸੰਦੇਹ ਦੇ ਬਾਵਜੂਦ ਪਿਛਲੇ ਸਾਲ ਇਸਦੀ ਕੀਮਤ ਵਧੀ।
2017-29,224
2018 31, 069
ਬਦਲਾਅ 6.3% ਵਧੀ ਕੀਮਤ

-ਮਹਿੰਗਾਈ


ਖਾਦ ਪਦਾਰਥ ਅਤੇ ਈਂਧਨ ਦੀ ਕੀਮਤਾਂ ਵਧਣ ਨਾਲ ਪਿਛਲੇ ਸਾਲ ਮਹਿੰਗਾਈ ਵਧੀ। ਮਾਰਚ ਮਹੀਨੇ ਤੱਕ ਇਸਦੇ ਹੋਰ ਵਧਣ ਦਾ ਸ਼ੱਕ ਹੈ। ਇਸੇ ਵਜ੍ਹਾਂ ਨਾਲ ਆਰ.ਬੀ.ਆਈ. ਨੇ ਦਸੰਬਰ-ਮਾਰਚ ਤਿਮਾਹੀ 'ਚ ਮਹਿੰਗਾਈ 5.1 ਰਹਿਣ ਦਾ ਅਨੁਮਾਨ ਜਤਾਇਆ।
2017-3.65%
2018- 5.07%
ਬਦਲਾਅ 142 ਬੇਸਿਸ ਪੁਆਇੰਟ ਵਧੀ

-ਰੁਪਿਆ ਬਨਾਮ ਅਮਰੀਕੀ ਡਾਲਰ


ਦੁਨੀਆ ਦੀਆਂ ਵੱਡੀਆਂ 6 ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮੁੱਲ 'ਚ ਅਸਥਿਰਤਾ ਦੀ ਵਜ੍ਹਾਂ ਨਾਲ ਰੁਪਇਆ ਮਜ਼ਬੂਤ ਹੋਇਆ। ਨਿਰਯਾਤਕ ਅਤੇ ਬੈਂਕ ਲਗਾਤਾਰ ਡਾਲਰ ਵੇਚਦੇ ਰਹੇ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਧਦਾ ਰਿਹਾ। ਇਸ ਵਜ੍ਹਾਂ ਨਾਲ ਵੀ ਰੁਪਏ ਦੀ ਕੀਮਤ ਵਧੀ। ਹਾਲਾਂਕਿ ਜਨਵਰੀ ਮਹੀਨੇ 'ਚ 63.5 ਦੇ ਮੁਕਾਬਲੇ ਫਰਵਰੀ ਮਹੀਨੇ 'ਚ ਰੁਪਿਆ ਥੋੜਾ ਕਮਜ਼ੋਰ ਰਿਹਾ।
2017-ḙ1=55.76ਰੁਪਏ
2018 ḙ1=64.24 ਰੁਪਏ
ਬਦਲਾਅ 3.77% ਵਧਿਆ

ਹੋਮ ਲੋਨ 'ਤੇ ਵਿਆਜ ਦਰ


ਲੋਨ 'ਤੇ ਵਿਆਜ ਦਰ ਨੂੰ ਐੱਮ.ਸੀ.ਐੱਲ.ਆਰ. ਨਾਲ ਜੋੜਨ 'ਤੇ ਕਰਜ਼ ਲੈਣ ਵਾਲਿਆਂ ਨੂੰ ਫਾਇਦਾ ਹੋ ਰਿਹਾ ਹੈ। ਫਾਰਮੂਲਾ ਅਧਾਰਿਤ ਐੱਮ.ਸੀ.ਐੱਲ.ਆਰ. ਸਿਸਟਮ ਨਾਲ ਰੇਪੋ ਰੇਟ ਦੇ ਮੁਤਾਬਕ ਵਿਆਜ ਦਰਾਂ ਤੇਜ਼ੀ ਨਲ ਘਟੀਆਂ। ਹਾਲਾਂਕਿ ਅੱਗੇ ਵੀ ਵਿਆਜ਼ ਦਰਾਂ ਘਟਣ ਦੀ ਗੁੰਜਾਇਸ਼ ਘੱਟ ਦਿੱਖ ਰਹੀ ਹੈ।

2017-8.7 %
2018- 8.3%
ਬਦਲਾਅ 40 ਬੇਸਿਸ ਪੁਆਇੰਟ ਘੱਟ

-ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰ


ਮਹਿੰਗਾਈ ਘੱਟ ਹੋਣ ਦਾ ਮਤਲਬ ਹੁੰਦਾ ਹੈ ਐੱਸ.ਸੀ.ਐੱਸ.ਐੱਸ. ਸਮੇਤ ਵਿਭਿੰਨ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰ 'ਚ ਕਟੌਤੀ। ਸਮਾਲ ਸੇਵਿੰਗਸ ਸਕੀਮ ਦੀ ਵਿਆਜ ਦਰਾਂ ਕਈ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ। ਹਾਲਾਂਕਿ, ਬਾਂਡ ਪੈਦਾਵਾਰ ਅਤੇ ਮਹਿੰਗਾਈ 'ਚ ਵਾਧੇ ਦੀ ਵਜ੍ਹਾਂ ਨਾਲ ਉਮੀਦ ਜਗਦੀ ਹੈ ਕਿ ਵਿਆਜ ਦਰਾਂ ਹੁਣ ਹੋਰ ਨਹੀਂ ਡਿੱਗਣਗੀਆਂ।

ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ (scss)


2017-8.5%
2018-8.3%
ਬਦਲਾਅ 20 ਬੇਸਿਸ ਪੁਆਇੰਟ ਦੀ ਗਿਰਾਵਟ

ਡਾਕਖਾਨਾ ਮਹੀਨਾਵਾਰ ਆਮਦਨ ਸਕੀਮ


2017-7.7%
2018- 7.3 %
ਬਦਲਾਅ 40 ਪੁਆਇੰਟ ਦੀ ਗਿਰਾਵਟ

-ਫਿਕਸਡ ਡਿਪਾਜ਼ਿਟ


ਨੋਟਬੰਦੀ ਦੇ ਬਾਅਦ ਬੈਂਕਾਂ 'ਚ ਰੁਪਈਆਂ ਦੇ ਭੰਡਾਰ ਲਗਣ ਦੀ ਵਜ੍ਹਾਂ ਨਾਲ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ 'ਚ ਕਮੀ ਆਈ। ਐੱਫ.ਡੀ. 'ਤੇ ਵਿਆਜ ਦਰਾਂ ਪਿਛਲੇ ਢਾਈ ਸਾਲ ਤੋਂ ਘੱਟ ਰਹੀਆਂ ਹਨ ਅਤੇ ਭਵਿੱਖ 'ਚ ਵੀ ਇਸਦੇ ਨਰਮ ਹੀ ਰਹਿਣ ਦੇ ਸੰਕੇਤ ਹਨ।
2017-7.25%
2018-7.08%
ਬਦਲਾਅ 17 ਬੇਸਿਸ ਪੁਆਇੰਟ ਦੀ ਗਿਰਾਵਟ

-ਚਾਂਦੀ ਦੀਆਂ ਕੀਮਤਾਂ (ਪ੍ਰਤੀ ਕਿਲੋ)


ਪਿਛਲੇ ਸਾਲ ਚਾਂਦੀ ਦੀ ਕੀਮਤ ਥੋੜੀ ਘੱਟ ਹੋਈ, ਪਰ ਇਸ ਸਾਲ ਸੋਨੇ ਦੀ ਕੀਮਤ ਵਧਣ ਨਾਲ ਇਸਦੀ ਮਜ਼ਬੂਤੀ ਦੀ ਸੰਭਾਵਨਾ ਹੈ। ਹਾਲਾਂਕਿ, ਉਤਰਾਅ-ਚੜਾਅ ਰਹਿਣ ਦਾ ਸ਼ੱਕ ਹੈ।