ਦੁਸਹਿਰਾ-ਦੀਵਾਲੀ 'ਤੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਜਾਣੋ ਪੂਰੀ ਡਿਟੇਲ

10/17/2018 12:44:01 PM

ਮੁੰਬਈ— ਦੁਸਹਿਰਾ-ਦੀਵਾਲੀ ਅਤੇ ਗੁਰਪੁਰਬ 'ਤੇ ਬੈਂਕਾਂ 'ਚ ਛੁੱਟੀ ਰਹੇਗੀ। ਹਾਲਾਂਕਿ ਇਸ ਮਹੀਨੇ ਬੈਂਕਾਂ 'ਚ ਲੰਮੀ ਛੁੱਟੀ ਨਹੀਂ ਹੈ। 19 ਅਕਤੂਬਰ ਨੂੰ ਦੁਸਹਿਰਾ ਦੇ ਮੌਕੇ ਬੈਂਕਾਂ 'ਚ ਛੁੱਟੀ ਹੈ, ਜਦੋਂ ਕਿ ਇਸ ਵਾਰ ਤੀਜਾ ਸ਼ਨੀਵਾਰ ਹੈ ਇਸ ਲਈ ਉਸ ਦਿਨ ਬੈਂਕ ਖੁੱਲ੍ਹਣਗੇ। ਇਸ ਮਹੀਨੇ ਹੋਰ ਛੁੱਟੀ ਨਹੀਂ ਹੈ। ਫਿਰ ਨਵੰਬਰ ਮਹੀਨੇ 7 ਨਵੰਬਰ ਨੂੰ ਦੀਵਾਲੀ ਦੀ ਛੁੱਟੀ ਹੋਵੇਗੀ ਅਤੇ 23 ਨਵੰਬਰ ਨੂੰ ਗੁਰਪੁਰਬ ਮੌਕੇ ਬੈਂਕ ਬੰਦ ਰਹਿਣਗੇ। 24 ਨਵੰਬਰ ਨੂੰ ਚੌਥੇ ਸ਼ਨੀਵਾਰ ਅਤੇ 25 ਨਵੰਬਰ ਨੂੰ ਐਤਵਾਰ ਵੀ ਬੈਂਕਾਂ 'ਚ ਛੁੱਟੀ ਹੋਵੇਗੀ, ਯਾਨੀ ਨਵੰਬਰ ਮਹੀਨੇ ਲਗਾਤਾਰ ਤਿੰਨ ਦਿਨ ਬੈਂਕਾਂ 'ਚ ਛੁੱਟੀ ਹੋਵੇਗੀ।

ਨਵੰਬਰ ਮਹੀਨੇ ਲਗਾਤਾਰ ਤਿੰਨ ਦਿਨ ਛੁੱਟੀਆਂ ਦੌਰਾਨ ਏ. ਟੀ. ਐੱਮਜ਼. 'ਚ ਕੈਸ਼ ਦੀ ਕਮੀ ਹੋ ਸਕਦੀ ਹੈ। ਹਾਲਾਂਕਿ ਹੁਣ ਲੋਕ ਡਿਜੀਟਲ ਬੈਂਕਿੰਗ ਦਾ ਵੀ ਇਸਤੇਮਾਲ ਕਰਨ ਲੱਗੇ ਹਨ। ਇਸ ਲਈ ਜ਼ਿਆਦਾ ਮੁਸ਼ਕਲ ਹੋਣ ਦਾ ਖਦਸ਼ਾ ਨਹੀਂ ਹੈ ਪਰ ਜਿਨ੍ਹਾਂ ਲੋਕਾਂ ਨੇ ਲੋਨ ਦੀ ਕਿਸ਼ਤ ਜਮ੍ਹਾ ਕਰਾਉਣੀ ਹੈ ਉਨ੍ਹਾਂ ਨੂੰ ਇਹ ਕੰਮ ਛੁੱਟੀਆਂ ਤੋਂ ਪਹਿਲਾਂ ਨਿਪਟਾਉਣਾ ਹੋਵੇਗਾ। ਉੱਥੇ ਹੀ ਦੁਸਹਿਰਾ ਤੋਂ ਪਹਿਲਾਂ 18 ਅਕਤੂਬਰ ਨੂੰ ਕੁਝ ਸ਼ਹਿਰਾਂ 'ਚ ਹੀ ਛੁੱਟੀ ਹੈ। ਇਨ੍ਹਾਂ 'ਚ ਮੁੰਬਈ, ਨਾਗਪੁਰ, ਲਖਨਊ, ਕੋਲਕਾਤਾ, ਪਟਨਾ, ਪਣਜੀ, ਰਾਂਚੀ, ਜੰਮੂ ਵਰਗੇ ਸ਼ਹਿਰ ਹਨ।