ਅਬੋਹਰ ਤੇ ਹੁਸ਼ਿਆਰਪੁਰ ਦੇ 'ਕਿੰਨੂ' ਨੂੰ ਮਿਲੀ ਨਵੀਂ ਪਛਾਣ, ਪੰਜਾਬ ਐਗਰੋ ਦੇ 'ਜਿਨ' ਨੂੰ ਮਿਲਿਆ ਦੂਜਾ ਸਥਾਨ

12/18/2023 5:52:34 PM

ਚੰਡੀਗੜ੍ਹ - ਪੰਜਾਬ ਲਈ ਵੱਡੀ ਰਾਹਤ ਦੀ ਖ਼ਬਰ ਹੈ। ਅਜੇ ਤੱਕ ਕਿੰਨੂ ਤੋਂ ਕੋਈ ਹੋਰ ਉਤਪਾਦ ਨਹੀਂ ਬਣਾਇਆ ਜਾ ਸਕਿਆ ਸੀ। ਪਰ ਹੁਣ ਕਿੰਨੂ ਤੋਂ ਬਣਿਆ ਐਗਰੋ ਦਾ  'ਜਿਨ' ਇਸ ਸਾਲ ਜੂਨ ਮਹੀਨੇ ਵਿਚ ਲਾਂਚ ਕੀਤਾ ਗਿਆ ਸੀ। ਇਹ ਉਤਪਾਦ 'ਕਿੰਨੂ' ਦੇ ਉਸ ਹਿੱਸੇ ਤੋਂ ਤਿਆਰ ਕੀਤਾ ਗਿਆ ਹੈ ਜੋ ਡਿੱਗ ਜਾਣ ਕਾਰਨ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੁੰਦਾ ਸੀ।

ਇਸ ਦੇ ਨਾਲ ਹੀ ਪੰਜਾਬ ਐਗਰੋ ਵੱਲੋਂ ਤਿਆਰ ਕੀਤੀ ਇਸ 'ਜਿਨ' ਨੇ ਆਪਣੀ ਪਛਾਣ ਬਣਾ ਲਈ ਹੈ। ਮੁੰਬਈ 'ਚ ਹੋਏ ਇੱਕ ਸਮਾਗਮ ਵਿਚ ਦੇਸ਼-ਵਿਦੇਸ਼ ਦੀਆਂ ਨਾਮਵਰ 'ਜਿਨ' ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਉਤਪਾਦ ਪੇਸ਼ ਕੀਤੇ ਸਨ। ਇਸ ਸਮਾਗਮ 'ਚ ਪੰਜਾਬ ਦੇ 'ਜਿਨ' ਨੇ ਸਵਾਦ ਦੇ ਮਾਮਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰੋਵਿਨ ਮੁੰਬਈ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਪੰਜਾਬ ਐਗਰੋ ਦੇ 'ਜਿਨ' ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਉਤਪਾਦ ਨੂੰ ਤਿਆਰ ਹੋਏ ਇੱਕ ਸਾਲ ਤੋਂ ਵੀ ਘੱਟ ਸਮਾਂ ਹੋਇਆ ਹੈ।

ਇਹ ਵੀ ਪੜ੍ਹੋ :  JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ

ਜਾਣੋ ਕਿਵੇਂ ਬਣਦਾ ਹੈ ਇਹ 'ਜਿਨ'

 ਇਹ ਉਤਪਾਦ ਨਿੰਬੂ-ਆਧਾਰਿਤ 'ਜਿਨ' ਕਿੰਨੂ ਕੇਰ (ਕਿੰਨੂ ਜੋ ਪੱਕਣ ਤੋਂ ਪਹਿਲਾਂ ਡਿੱਗਦਾ ਹੈ) ਤੋਂ ਬਣਾਇਆ ਗਿਆ ਹੈ। ਇਸ ਨੂੰ ਗੋਆ 'ਚ ਤਿਆਰ ਕੀਤਾ ਗਿਆ ਹੈ।  ਇਸ ਦਾ ਜੂਸ ਅਬੋਹਰ ਸਥਿਤ ਪਲਾਂਟ ਤੋਂ ਕੱਢ ਕੇ ਗੋਆ ਭੇਜਿਆ ਜਾਂਦਾ ਹੈ ਜਿੱਥੇ ਪੰਜਾਬ ਐਗਰੋ ਇਸ ਨੂੰ ਜਿਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਤਿਆਰ ਕਰਵਾਉਂਦੀ ਹੈ। ਇਸ ਜਿਨ ਨੂੰ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਗੋਆ ਅਤੇ ਆਸਪਾਸ ਦੇ ਖੇਤਰਾਂ ਵਿਚ ਵੇਚਣ ਦਾ ਲਾਇਸੈਂਸ ਦਿੱਤਾ ਗਿਆ ਸੀ ਅਤੇ ਪਹਿਲੀ ਵਾਰ ਇਸ ਨੂੰ ਪ੍ਰੋਵਿਨ ਵਰਗੇ ਵੱਡੇ ਪਲੇਟਫਾਰਮ 'ਤੇ ਲੋਕਾਂ ਨੂੰ ਟੈਸਟ ਕਰਵਾਉਣ ਦਾ ਮੌਕਾ ਮਿਲਿਆ ਜਿਸ ਵਿੱਚ ਇਹ ਸਫਲ ਰਿਹਾ।

ਪੰਜਾਬ ਐਗਰੋ ਦੇ ਜਨਰਲ ਮੈਨੇਜਰ ਰਣਬੀਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਕੇਰ ਦਾ ਕੋਈ ਭਾਅ ਨਹੀਂ ਮਿਲ ਰਿਹਾ, ਪਰ ਇਸ ਨੂੰ ਸੰਭਾਲਣ ਵਿਚ ਦਿੱਕਤ ਆ ਰਹੀ ਹੈ | ਇਸ ਕਾਰਨ ਇਹ ਕੇਰ ਕਿਸਾਨਾਂ ਲਈ ਮੁਸੀਬਤ ਦਾ ਕਾਰਨ ਅਤੇ ਘਾਟੇ ਦਾ ਸੌਦਾ ਸਾਬਤ ਹੋ ਰਹੀ ਸੀ।

ਇਹ ਵੀ ਪੜ੍ਹੋ :   ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸੋਮਵਾਰ ਤੋਂ ਸ਼ੁਰੂ ਹੋ ਰਹੀ ਵਿਕਰੀ

ਹੁਣ ਅਸੀਂ ਇਸ ਨੂੰ ਕਿਸਾਨਾਂ ਤੋਂ ਖਰੀਦਿਆ ਹੈ ਅਤੇ ਗੋਆ ਸਥਿਤ ਰਿਆ ਡਿਸਟਿਲਰੀ ਤੋਂ ਤਿਆਰ ਕਰਵਾਇਆ ਹੈ ਜੋ ਕਿ ਵਿਸ਼ਵ ਪ੍ਰਸਿੱਧ ਸ਼ਰਾਬ ਬਣਾਉਣ ਵਾਲੀ ਕੰਪਨੀ ਹੈ। ਇਸ ਦੀ ਡਿਸਟਿਲੇਸ਼ਨ ਤਾਂਬੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰੈਸਿਪੀ ਫਰਾਂਸ ਦੀ ਇੱਕ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਜਿਨ ਨਿੰਬੂ ਜਾਤੀ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਦਾ ਸਵਾਦ ਬਾਕੀ ਜੀਨਾਂ ਨਾਲੋਂ ਬਿਲਕੁਲ ਵੱਖਰਾ ਹੈ, ਜਿਸ ਕਰਕੇ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿਨ ਬਣਾਉਣ ਲਈ ਸਾਨੂੰ 8000 ਟਨ C ਅਤੇ D ਗ੍ਰੇਡ ਅਤੇ ਅਜਿਹੇ ਕੇਰ ਕਿੰਨੂ ਦੀ ਲੋੜ ਪਵੇਗੀ। ਇਹ ਸਭ ਕਿਸਾਨਾਂ ਤੋਂ ਖਰੀਦਿਆ ਜਾਵੇਗਾ।

ਜਲਦ ਪੰਜਾਬ ਦੇ ਲੋਕ ਵੀ ਲੈ ਸਕਣਗੇ ਇਹ ਦਾ ਸੁਆਦ

ਹੁਣ ਤੱਕ ਇਸਨੂੰ ਗੋਆ ਅਤੇ ਮਹਾਰਾਸ਼ਟਰ 'ਚ ਹੀ ਵੇਚਿਆ ਜਾ ਰਿਹਾ ਸੀ ਕਿਉਂਕਿ ਇਸਨੂੰ ਉਥੇ ਤਿਆਰ ਕੀਤਾ ਗਿਆ ਹੈ। ਪਰ ਹੁਣ ਇਸ ਨੂੰ ਪੰਜਾਬ ਵਿਚ ਵੇਚਣ ਲਈ ਲੇਬਲ ਆਦਿ ਦੀ ਪ੍ਰਵਾਨਗੀ ਮਿਲ ਗਈ ਹੈ। ਜਲਦੀ ਹੀ ਆਬਕਾਰੀ ਵਿਭਾਗ ਵਿਕਰੀ ਦਾ ਲਾਇਸੈਂਸ ਜਾਰੀ ਕਰੇਗਾ। ਇਸ ਤੋਂ ਬਾਅਦ ਚੰਡੀਗੜ੍ਹ, ਪੰਜਾਬ, ਦਿੱਲੀ ਆਦਿ ਸਥਾਨਾਂ 'ਤੇ ਵੀ ਇਸ ਨੂੰ ਵੇਚਿਆ ਜਾ ਸਕੇਗਾ। 

ਅਬੋਹਰ ਅਤੇ ਹੁਸ਼ਿਆਰਪੁਰ 'ਚ ਪੈਦਾ ਹੁੰਦਾ ਹੈ ਇਹ ਕਿੰਨੂ

ਪੰਜਾਬ ਦੇ ਅਬੋਹਰ ਅਤੇ ਹੁਸ਼ਿਆਰਪੁਰ ਖੇਤਰ ਕਿੰਨੂ ਦੇ ਉਤਪਾਦਨ ਲਈ ਮਸ਼ਹੂਰ ਹਨ। ਵੱਡੇ ਕਿਸਾਨਾਂ ਦੀ ਬੰਗਲੌਰ, ਗੋਆ, ਮਹਾਰਾਸ਼ਟਰ ਆਦਿ ਨੂੰ ਸਪਲਾਈ ਕੀਤੀ ਜਾਂਦੀ ਹੈ। ਦੂਜੇ ਪਾਸੇ ਛੋਟੇ ਕਿਸਾਨਾਂ ਦੀ ਉਪਜ ਪੰਜਾਬ ਦੀਆਂ ਮੰਡੀਆਂ ਤੱਕ ਵਿਕਰੀ ਲਈ ਸੀਮਤ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਪੰਜਾਬ ਐਗਰੋ ਨੇ ਕਿੰਨੂ ਦੇ ਛਿਲਕੇ ਤੋਂ ਮੁਰਗੀਆਂ ਲਈ ਫੀਡ ਤਿਆਰ ਕਰਨ ਕੀਤੀ ਅਤੇ ਉਸ ਨੂੰ ਵੀ ਪੰਜਾਬ ਐਗਰੋ ਨੇ ਪੇਟੈਂਟ ਕਰਵਾ ਲਿਆ ਹੈ।

ਇਹ ਵੀ ਪੜ੍ਹੋ :     PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur