ਕੇਰਲ ਨੇ ਸੂਬੇ ''ਚ ਪਿਆਜ਼ ਕੀਮਤਾਂ ''ਤੇ ਲਗਾਮ ਲਾਉਣ ਲਈ ਚੁੱਕਿਆ ਵੱਡਾ ਕਦਮ

10/23/2020 2:26:25 PM

ਤਿਰੂਵਨੰਤਪੁਰਮ- ਕੇਰਲ ਸਰਕਾਰ ਨੇ ਤਿਉਹਾਰਾਂ ਦੇ ਮੌਸਮ ਵਿਚ ਪਿਆਜ਼ ਦੀਆਂ ਅਸਮਾਨੀ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ, ਜਿਸ ਤਹਿਤ ਨੈਫੇਡ ਤੋਂ ਖਰੀਦੀ ਗਈ 27 ਟਨ ਪਿਆਜ਼ ਦੀ ਪਹਿਲੀ ਖੇਪ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਤੋਂ ਇਥੇ ਪਹੁੰਚ ਗਈ ਹੈ।


ਕੇਰਲ ਵਿਚ ਪਿਛਲੇ ਹਫਤੇ ਪਿਆਜ਼ ਦੀਆਂ ਕੀਮਤਾਂ 90 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਸਨ, ਜਦਕਿ ਕਈ ਥਾਵਾਂ 'ਤੇ ਪ੍ਰਚੂਨ ਪਿਆਜ਼ 120 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਲਈ ਇਸ ਮਹੀਨੇ ਸੂਬਾ ਸਰਕਾਰ ਨੇ ਨਾਫੇਡ (ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ) ਤੋਂ ਤਕਰੀਬਨ 100 ਟਨ ਪਿਆਜ਼ ਖਰੀਦਣ ਦਾ ਫੈਸਲਾ ਕੀਤਾ ਹੈ।

ਸੂਬੇ ਦੇ ਖੇਤੀਬਾੜੀ ਮੰਤਰੀ ਵੀ. ਐੱਸ. ਸੁਨੀਲ ਕੁਮਾਰ ਨੇ ਕਿਹਾ ਕਿ ਪਿਆਜ਼ ਦੀ ਪਹਿਲੀ ਖੇਪ ਸ਼ੁੱਕਰਵਾਰ ਸਵੇਰੇ ਤਿਰੂਵਨੰਤਪੁਰਮ, ਏਰਨਾਕੂਲਮ ਅਤੇ ਕੋਜ਼ੀਕੋਡ ਪਹੁੰਚੀ। ਪਿਆਜ਼ ਕੇਰਲ ਬਾਗਬਾਨੀ ਉਤਪਾਦ ਵਿਕਾਸ ਨਿਗਮ ਰਾਹੀਂ ਖਪਤਕਾਰਾਂ ਤੱਕ ਪਹੁੰਚਾਇਆ ਜਾਵੇਗਾ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਿਗਮ ਆਪਣੇ ਸਟੋਰਾਂ ਰਾਹੀਂ ਪਿਆਜ਼ 45 ਰੁਪਏ ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚੇਗਾ।

Sanjeev

This news is Content Editor Sanjeev