ਭਾਰਤ 'ਚ ਲਾਂਚ ਹੋਈ ਕਾਵਾਸਾਕੀ ਦੀ ਦਮਦਾਰ Z900RS ਬਾਈਕ

02/23/2018 9:54:57 PM

ਜਲੰਧਰ—ਜਾਪਾਨੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ 'ਚ ਆਪਣੀ ਨਵੀਂ ਰੇਟਰੋ ਸਾਈਟਲ ਵਾਲੀ ਬਾਈਕ Z900RS  ਨੂੰ 15.3 ਲੱਖ ਰੁਪਏ (ਐਕਸ ਸ਼ੋਰੂਮ) ਕੀਮਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਬਾਈਕ 'ਚ ਕਈ ਨਵੇਂ ਫੀਚਰਸ ਨੂੰ ਸ਼ਾਮਲ ਕੀਤਾ ਹੈ। ਉੱਥੇ ਮੰਨਿਆ ਜਾ ਰਿਹਾ ਹੈ ਕਿ ਕਾਵਾਸਾਕੀ ਜ਼ੈੱਡ900ਆਰ.ਐੱਸ. ਦਾ ਮੁਕਾਬਲਾ ਭਾਰਤ 'ਚ ਹਾਲ ਹੀ 'ਚ ਲਾਂਚ ਹੋਈ ਟਰਾਇੰਫ ਸਟਰੀਟ ਸਕਰੈਂਬਲਰ ਨਾਲ ਹੋਵੇਗਾ।


ਇੰਜਣ
ਜ਼ੈੱਡ900ਆਰ.ਐੱਸ. 'ਚ 948ਸੀ.ਸੀ. ਦਾ ਇਨ-ਲਾਈਨ, ਫੋਰ-ਸਿਲੰਡਰ ਇੰਜਣ ਦਿੱਤਾ ਜਾਵੇਗਾ। ਇਸ ਇੰਜਣ ਦੀ ਪਾਵਰ 111 ਐੱਚ.ਪੀ. ਅਤੇ ਟਾਰਕ 98.5 ਐੱਨ.ਐੱਮ. ਹੋਵੇਗਾ। ਕੰਪਨੀ ਨੇ ਬਾਈਕ ਦੇ ਸਟੇਨਲੈਸ ਸਟੀਲ 'ਚ ਫੋਰ-ਇਨਟੂ-ਵਨ ਐਗਜਾਸਟ ਦਿੱਤਾ ਹੈ ਜਿਸ ਨਾਲ ਬਾਈਕ ਦੀ ਕਲਾਸੀਕ ਅਪੀਲ ਕਾਫੀ ਵਧ ਗਈ ਹੈ। ਉੱਥੇ ਬਾਈਕ 'ਚ ਕਲਾਸੀਕ ਸਟਾਈਲ ਵਾਲਾ 17 ਲੀਟਰ ਫਿਊਲ ਟੈਂਕ ਦਿੱਤਾ ਗਿਆ ਹੈ।

ਫੀਚਰਸ
ਕਾਵਾਸਾਕੀ ਜ਼ੈੱਡ900ਆਰ.ਐੱਸ. 'ਚ ਟਰੈਕਸ਼ਨ ਕੰਟਰੋਲ ਸਟੈਂਡਰਡ ਦਿੱਤਾ ਜਾਵੇਗਾ ਅਤੇ 300ਐੱਮ.ਐੱਮ. ਫਰੰਟ ਡਿਸਕ ਨਾਲ ਰੇਡੀਅਲ ਮਾਓਟੇਡ ਕੈਪੀਲਰਸ ਦਿੱਤਾ ਜਾਵੇਗਾ। ਉੱਥੇ ਐਨਲਾਗ ਇੰਸਟੂਮੈਂਟ ਕਲਸਟਰ ਨਾਲ ਡਿਜ਼ੀਟਲ ਸਕਰੀਨ ਦਿੱਤੀ ਜਾਵੇਗੀ। ਇਸ ਸਕਰੀਨ 'ਚ ਫਿਊਲ ਗੈਜ, ਰੇਂਜ, ਮੌਜੂਦਾ ਅਤੇ ਏਵਰੇਜ ਫਿਊਲ ਖੱਪਤ, ਕੂਲੇਂਟ, ਐਕਸਟਰਨਲ ਟੇਮਰਕੇਚਰ ਅਤੇ ਗਿਅਰ ਪਾਜ਼ੀਸ਼ਨ ਆਦਿ ਦੀ ਜਾਣਕਾਰੀ ਮਿਲੇਗੀ। ਹੁਣ ਦੇਖਣਾ ਹੋਵੇਗਾ ਕਿ ਇਸ ਨਵੀਂ ਬਾਈਕ ਨੂੰ ਭਾਰਤੀ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।