5ਜੀ ਮਾਮਲੇ 'ਚ ਜੂਹੀ ਚਾਵਲਾ ਨੂੰ ਵੱਡੀ ਰਾਹਤ, 20 ਲੱਖ ਤੋਂ ਘੱਟ ਕੇ 2 ਲੱਖ ਹੋਇਆ ਜੁਰਮਾਨਾ

01/28/2022 2:44:01 PM

ਮੁੰਬਈ- 5ਜੀ ਤਕਨੀਕ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਦਿੱਲੀ ਹਾਈਕੋਰਟ ਨੇ ਜੂਹੀ ਦੇ ਖ਼ਿਲਾਫ਼ ਉਨ੍ਹਾਂ ਟਿੱਪਣੀਆਂ ਨੂੰ ਕਾਰਵਾਈ ਤੋਂ ਕੱਢ ਦਿੱਤਾ ਜੋ ਉਨ੍ਹਾਂ ਨੇ ਪ੍ਰਚਾਰ ਪਾਉਣ ਲਈ 5ਜੀ ਨੈੱਟਵਰਕ ਸਥਾਪਿਤ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਨਾਲ ਹੀ ਉਨ੍ਹਾਂ 'ਤੇ ਲੱਗਾ 20 ਲੱਖ ਰੁਪਏ ਦਾ ਜੁਰਮਾਨਾ ਘਟਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਹੈ। 

PunjabKesari
ਬੈਂਚ ਨੇ ਜੂਹੀ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਸਿੰਗਲ ਜੱਜ ਦੇ 4 ਜੂਨ, 2021 ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਜਿਸ 'ਚ ਅਦਾਕਾਰਾ ਅਤੇ ਦੋ ਹੋਰ ਤੋਂ ਬਾਅਦ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਗਿਆ ਸੀ ਕਿ ਇਹ ਦਲੀਲ ਗਲਤ ਹੈ ਅਤੇ ਇਸ ਨੂੰ ਕਾਨੂੰਨ ਦੀ ਗਲਤ ਵਰਤੋਂ ਕਰਦੇ ਹੋਏ ਪ੍ਰਚਾਰ ਪਾਉਣ ਦੇ ਲਈ ਦਾਇਰ ਕੀਤਾ ਗਿਆ। 

PunjabKesari
ਦੱਸ ਦੇਈਏ ਕਿ ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ 5ਜੀ ਰੋਲ ਆਊਟ ਮਾਮਲੇ 'ਚ ਅਦਾਕਾਰਾ ਜੂਹੀ ਚਾਵਲਾ ਦੇ ਖ਼ਿਲਾਫ਼ ਦਿੱਲੀ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਸੀ। ਮਾਮਲੇ 'ਚ ਜੂਹੀ ਤੋਂ ਇਲਾਵਾ ਦੋ ਹੋਰ ਲੋਕਾਂ 'ਤੇ 20 ਲੱਖ ਰੁਪਏ ਦੇ ਜੁਰਮਾਨੇ ਨੂੰ ਘਟਾ ਕੇ 2 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਕੋਰਟ ਨੇ ਇਹ ਸ਼ਰਤ ਵੀ ਰੱਖੀ ਕਿ ਸੈਲੀਬਰਿਟੀ ਹੋਣ ਦੇ ਨਾਤੇ ਉਹ ਸਮਾਜ ਦੀ ਭਲਾਈ ਦੇ ਲਈ ਕੁਝ ਕੰਮ ਕਰੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News