JSW ਸਟੀਲ ਦੇ ਕੱਚੇ ਇਸਪਾਤ ਦਾ ਉਤਪਾਦਨ ਫਰਵਰੀ ''ਚ ਪੰਜ ਫੀਸਦੀ ਵਧਿਆ

03/11/2020 12:26:13 PM

ਨਵੀਂ ਦਿੱਲੀ—ਜੇ.ਐੱਸ.ਡਬਲਿਊ. ਸਟੀਲ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਫਰਵਰੀ 2020 'ਚ ਉਸ ਦੇ ਕੱਚੇ ਇਸਪਾਤ ਦਾ ਉਤਪਾਦਨ ਪੰਜ ਫੀਸਦੀ ਵਧ ਕੇ 13.20 ਲੱਖ ਟਨ ਹੋ ਗਿਆ ਹੈ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਿਛਲੇ ਸਾਲ ਇਸ ਮਿਆਦ ਦੌਰਾਨ ਉਸ ਨੇ 12.57 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ ਸੀ। ਕੰਪਨੀ ਨੇ ਦੱਸਿਆ ਕਿ ਫਲੈਟ ਰੋਲਡ ਉਤਪਾਦਾਂ ਦਾ ਉਤਪਾਦਨ ਵੀ ਸੱਤ ਫੀਸਦੀ ਵਧ ਕੇ 9.82 ਲੱਖ ਟਨ ਹੋ ਗਿਆ ਹੈ। ਪਿਛਲੇ ਮਹੀਨੇ ਲਾਗ ਰੋਲਡ ਉਤਪਾਦਾਂ ਦਾ ਉਤਪਾਦਨ 3.08 ਲੱਖ ਟਨ ਯਥਾਵਤ ਰਿਹਾ।

Aarti dhillon

This news is Content Editor Aarti dhillon