ਅਮਰੀਕਾ ''ਚ ਇਸਪਾਤ ਕਾਰਖਾਨਾ ਲਗਾਉਣ ਲਈ ਸ਼ੁਰੂ ''ਚ 1000 ਕਰੋੜ ਲਗਾਏਗੀ JSW ਸਟੀਲ

10/28/2018 4:46:51 PM

ਨਵੀਂ ਦਿੱਲੀ—ਨਿੱਜੀ ਖੇਤਰ ਦੀ ਇਸਪਾਤ ਕੰਪਨੀ ਜੇ.ਐੱਸ.ਡਬਲਿਊ. ਸਟੀਲ ਅਮਰੀਕਾ 'ਚ ਆਪਣੀ ਨਵੇਂ ਇਸਪਾਤ ਪਲਾਂਟ ਨੂੰ ਸਥਾਪਿਤ ਕਰਨ ਲਈ ਕਰੀਬ 1000 ਕਰੋੜ ਰੁਪਏ (15 ਕਰੋੜ ਡਾਲਰ) ਦਾ ਨਿਵੇਸ਼ ਕਰੇਗੀ। ਕੰਪਨੀ ਨੇ ਐਤਵਾਨ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। 
ਸੱਜਨ ਜਿੰਦਲ ਦੀ ਅਗਵਾਈ ਵਾਲੀ ਇਸ ਕੰਪਨੀ ਨੇ ਇਸ ਸਾਲ ਮਾਰਚ 'ਚ ਕਿਹਾ ਸੀ ਕਿ ਉਹ ਅਮਰੀਕਾ ਦੇ ਟੈਕਸਾਸ 'ਚ ਪਲਾਂਟ ਲਗਾਉਣ ਲਈ 50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ 'ਚ ਇਸਪਾਤ ਪਾਈਪ ਅਤੇ ਚਾਦਰਾਂ ਬਣਾਈਆਂ ਜਾਣਗੀਆਂ। ਇਹ ਉਸ ਨਿਵੇਸ਼ ਯੋਜਨਾ ਦੀ ਪਹਿਲੀ ਕਿਸ਼ਤ ਹੈ। 
ਕੰਪਨੀ ਨੇ ਕਿਹਾ ਕਿ ਜੇ.ਐੱਸ.ਡਬਲਿਊ ਸਟੀਲ ਟੈਕਸਾਸ ਦੇ ਬੇਟਾਊਟ 'ਚ ਨਵੇਂ ਕਾਰਖਾਨੇ 'ਤੇ ਸ਼ੁਰੂ 'ਚ 15 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਕਾਰਖਾਨਾ ਮਾਰਚ 2020 ਤੱਕ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ। ਜੇ.ਐੱਸ.ਡਬਲਿਊ. ਯੂ.ਐੱਸ.ਏ. ਦੇ ਨਿਰਦੇਸ਼ਕ ਪਾਰਥ ਜਿੰਦਰ ਨੇ ਕਿਹਾ ਕਿ ਅਸੀਂ ਟੈਕਸਾਸ 'ਚ ਪਾਈਪ ਅਤੇ ਚਾਦਰ ਦਾ ਏਕੀਕ੍ਰਿਤ ਪਲਾਂਟ ਬਣਾਉਣ ਨੂੰ ਲੈ ਕੇ ਉਤਸ਼ਾਹਿਤ ਅਤੇ ਗਰਵ ਮਹਿਸੂਸ ਕਰ ਰਹੇ ਹਾਂ। 
 


Related News