ਜਿਓ ਨੇ ਦਿਖਾਈ ਡਰਾਈਵਰਲੈੱਸ ਕਾਰ ਦੀ ਝਲਕ, ਵੀ-ਆਰ ਦੇ ਰਾਹੀਂ ਟਰੱਕ ਵੀ ਚੱਲਿਆ

Friday, Oct 26, 2018 - 12:23 PM (IST)

ਨਵੀਂ ਦਿੱਲੀ—ਇੰਡੀਆ ਮੋਬਾਇਲ ਕਾਂਗਰਸ 'ਚ ਮੌਜੂਦ ਲੋਕਾਂ ਨੂੰ ਭਾਰਤ 'ਚ ਬਿਨ੍ਹਾਂ ਡਰਾਈਵਰ ਦੀ ਕਾਰ ਦੀ ਝਲਕ ਮਿਲੀ ਹੈ। ਹਾਲਾਂਕਿ ਇਸ ਨੂੰ ਲਾਈਵ ਵੀਡੀਓ ਦੇ ਤੌਰ 'ਤੇ ਜਿਓ ਦੇ ਮੁੰਬਈ ਦਫਤਰ ਤੋਂ ਦਿਖਾਇਆ ਜਾ ਰਿਹਾ ਸੀ। ਵੀਡੀਓ 'ਚ ਇਕ ਲੜਕੀ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਦੀ ਹੈ ਅਤੇ ਗੱਡੀ ਨੂੰ ਚਲਾਉਣ ਦੇ ਲਈ ਕਹਿੰਦੀ ਹੈ। ਗੱਡੀ ਉਸ ਦੀ ਕਮਾਂਡ 'ਤੇ ਚਲਣ ਲੱਗਦੀ ਹੈ। ਸਟੇਅਰਿੰਗ ਖੁਦ ਹੀ ਕੰਟਰੋਲ ਹੁੰਦਾ ਹੈ। ਇੰਝ ਹੀ ਟਰੱਕ ਦਾ ਡੈਮੋ ਵੀ ਦਿੱਸਿਆ ਜਿਸ ਦੇ ਡਰਾਈਵਰ ਨੂੰ ਵਰਚੁਅਲ ਰਿਐਲਟੀ (ਵੀ.ਆਰ.) ਹੈਂਡਸੈੱਟ ਪਹਿਣਾਇਆ ਗਿਆ ਸੀ। ਟਰੱਕ ਦੇ ਸ਼ੀਸ਼ੇ ਅਜਿਹੇ ਸਨ ਕਿ ਬਾਹਰ ਨਾ ਦਿੱਸੇ। ਡਰਾਈਵਰ ਵੀ-ਆਰ ਫੀਡ ਦੇ ਹਿਸਾਬ ਨਾਲ ਹੀ ਟਰੱਕ ਚਲਾਉਂਦਾ ਰਿਹਾ।


Related News