4G ਡਾਊਨਲੋਡ ਸਪੀਡ ਦੇ ਮਾਮਲੇ ’ਚ ਜਿਓ ਇਕ ਵਾਰ ਅਵੱਲ

04/22/2019 6:13:01 PM

ਗੈਜੇਟ ਡੈਸਕ– ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ 4ਜੀ ਡਾਊਨਲੋਡ ਸਪੀਡ ਦੇ ਮਾਮਲੇ ’ਚ ਇਕ ਵਾਰ ਫਿਰ ਆਪਣੀਆਂ ਵਿਰੋਧੀ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ (ਟਰਾਈ) ਨੇ ਮਾਰਚ 18 ਦੇ 4ਜੀ ਡਾਊਨਲੋਡ ਸਪੀਡ ਮਾਮਲੇ ’ਚ ਜਿਓ ਦੀ ਔਸਤ 22.2mbps ਦਰਜ ਕੀਤੀ ਗਈ। 

ਏਅਰਟੈੱਲ ਨੂੰ ਪਛਾੜ ਜਿਓ ਨੰਬਰ 1 ’ਤੇ
ਟਰਾਈ ਵਲੋਂ ਸੋਮਵਾਰ ਨੂੰ ਪ੍ਰਾਪਤ ਅੰਕੜਿਆਂ ਮੁਤਾਬਕ, ਫਰਵਰੀ ’ਚ ਜਿਓ ਦੀ ਔਸਤ ਡਾਊਨਲੋਡ ਸਪੀਡ 20.9 ਫੀਸਦੀ ਸੀ। ਜਿਓ ਦੇ ਮੁਕਾਬਲੇ ਏਅਰਟੈੱਲ ਇਸ ਮਾਮਲੇ ’ਚ ਬਹੁਤ ਪਿੱਛੇ ਹੈ। ਭਾਰਤੀ ਏਅਰਟੈੱਲ ਦੀ ਡਾਊਨਲੋਡ ਸਪੀਡ ਫਰਵਰੀ ਦੇ 9.4 ਦੇ ਮੁਕਾਬਲੇ ਡਿੱਗ ਕੇ ਮਾਰਚ ’ਚ 9.3mbps ਰਹਿ ਗਈ। ਟਰਾਈ ਅੰਕੜਿਆਂ ਮੁਤਾਬਕ, ਏਅਰਟੈੱਲ ਦੀ 4ਜੀ ਡਾਊਨਲੋਡ ਸਪੀਡ ’ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਆਈ ਹੈ। ਇਸ ਖੇਤਰ ਦੀਆਂ ਦੋ ਹੋਰ ਕੰਪਨੀਆਂ ਵੋਡਾਫੋਨ ਅਤੇ ਆਈਡੀਆ ਦੇ ਸੈਲੂਲਰ ਕਾਰੋਬਾਰ ਦਾ ਮਰਜ ਹੋ ਚੁੱਕਾ ਹੈ। ਹੁਣ ਇਹ ਵੋਡਾਫੋਨ ਆਈਡੀਆ ਦੇ ਰੂਪ ’ਚ ਕੰਮ ਕਰ ਰਹੇ ਹਨ ਪਰ ਟਰਾਈ ਨੇ ਦੋਵਾਂ ਨੈੱਟਵਰਕ ਦੀ ਡਾਊਨਲੋਡ, ਅਪਲੋਡ ਸਪੀਡ ਨੂੰ ਵੱਖ-ਵੱਖ ਦਿਖਾਇਆ ਹੈ। 

ਵੋਡਾਫੋਨ ’ਚ ਹੋਇਆ ਮਾਮੂਲੀ ਸੁਧਾਰ
ਵੋਡਾਫੋਨ ਨੈੱਟਵਰਕ ਦੀ ਔਸਤ 4ਜੀ ਡਾਊਨਲੋਡ ਸਪੀਡ ਫਰਵਰੀ ਦੇ 6.8 ਦੇ ਮੁਕਾਬਲੇ ਮਾਮੂਲੀ ਸੁਧਾਰ ਦੇ ਨਾਲ ਮਾਰਚ ’ਚ 7.0mbps ਹੋ ਗਈ। ਆਈਡੀਆ ਦੀ ਸਪੀਡ ’ਚ ਮਹੀਨੇ ਦੌਰਾਨ ਗਿਰਾਵਟ ਆਈ ਅਤੇ ਇਹ 5.7mbps ਤੋਂ ਘੱਟ ਕੇ 5.6mbps ਰਹਿ ਗਈ। ਉਧਰ ਵੋਡਾਫੋਨ ਨੇ ਔਸਤ 4ਜੀ ਅਪਲੋਡ ਸਪੀਡ ਮਾਮਲੇ ’ਚ ਆਪਣੇ ਪਹਿਲੇ ਨੰਬਰ ਦਾ ਦਰਜਾ ਬਰਕਰਾਰ ਰੱਖਿਆ। ਵੋਡਾਫੋਨ ਨੇ ਆਈਡੀਆ ਨੂੰ ਦੂਜੇ ਨੰਬਰ ’ਤੇ ਧਕੇਲ ਕੇ ਫਰਵਰੀ ’ਚ ਇਹ ਸਥਾਨ ਹਾਸਲ ਕੀਤਾ ਸੀ। ਵੋਡਾਫੋਨ ਦੀ 4ਜੀ ਅਪਲੋਡ ਸਪੀਡ ਮਾਰਚ ’ਚ 6mbps ’ਤੇ ਟਿਕੀ ਰਹੀ। ਆਈਡੀਆ ਅਤੇ ਏਅਰਟੈੱਲ ਦੀ ਇਹ ਸਪੀਡ ਘੱਟ ਕੇ 5.5 ਅਤੇ 3.6mbps ਰਹਿ ਗਈ।

ਜਿਓ ਨੇ ਇਸ ਖੇਤਰ ’ਚ ਆਪਣੀ ਸਪੀਡ ਨੂੰ ਫਰਵਰੀ ਦੇ ਮੁਕਾਬਲੇ ਸੁਧਾਰਿਆ ਅਤੇ ਇਹ 4.5 ਦੇ ਮੁਕਾਬਲੇ ਮਾਰਚ ’ਚ 4.6mbps ਹੋ ਗਈ। ਟਰਾਈ ਔਸਤ ਸਪੀਡ ਦੀ ਗਣਨਾ ਅੰਕੜਿਆਂ ਦੇ ਆਧਾਰ ’ਤੇ ਕਰਦੀ ਹੈ। ਇਹ ਅੰਕੜੇ ਅਸਲੀ ਸਮੇਂ ਦੇ ਆਧਾਰ ’ਤੇ ਟਰਾਈ ਦੇ ਮਾਈ ਸਪੀਡ ਐਪ ਦੀ ਮਦਦ ਨਾਲ ਇਕੱਠੇ ਕੀਤੇ ਜਾਂਦੇ ਹਨ।