ਜਿਓ ਨੇ ਪੰਜਾਬ ''ਚ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਰੈਵੇਨਿਊ ਮਾਰਕੀਟ ਸ਼ੇਅਰ ''ਚ ਵੀ ਪਛਾੜਿਆ

06/13/2019 1:59:21 AM

ਨਵੀਂ ਦਿੱਲੀ--ਪੰਜਾਬ 'ਚ ਆਪਣੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ 4ਜੀ ਨੈੱਟਵਰਕ ਕਾਰਨ ਅਤੇ ਸੂਬੇ ਦੇ ਨੌਜਵਾਨਾਂ 'ਚ ਬੇਹੱਦ ਪ੍ਰਵਾਨਗੀ ਕਾਰਨ ਜਿਓ ਨੇ ਰੈਵੇਨਿਊ ਅਤੇ ਗਾਹਕ ਬਾਜ਼ਾਰ ਮਾਰਕੀਟ 'ਚ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਛਾੜ ਦਿੱਤਾ ਹੈ। ਟੈਲੀਕਾਮ ਸੈਕਟਰ 'ਚ ਪ੍ਰਵੇਸ਼ ਕਰਨ ਵਾਲੀ ਸਭ ਤੋਂ ਨਵੀਂ ਕੰਪਨੀ ਹੋਣ ਦੇ ਬਾਵਜੂਦ ਰਿਲਾਇੰਸ ਜਿਓ ਨੇ ਟੈਲੀਕਾਮ ਸੈਕਟਰ 'ਚ ਪ੍ਰਦਰਸ਼ਨ ਦੇ ਦੋਵਾਂ ਪ੍ਰਮੁੱਖ ਮਾਪਦੰਡਾਂ-ਰੈਵੇਨਿਊ ਮਾਰਕੀਟ ਸ਼ੇਅਰ (ਆਰ. ਐੱਮ. ਐੱਸ.) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀ. ਐੱਮ. ਐੱਸ.) 'ਚ ਪੰਜਾਬ 'ਚ ਟਾਪ ਪੁਜ਼ੀਸ਼ਨ ਹਾਸਲ ਕੀਤੀ ਹੈ। ਇਹ ਜਾਣਕਾਰੀ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ 31 ਮਾਰਚ ਨੂੰ ਖਤਮ ਤਿਮਾਹੀ ਲਈ ਆਪਣੀ ਨਵੀਂ ਰਿਪੋਰਟ 'ਚ ਦਿੱਤੀ ਗਈ ਹੈ। ਰਿਲਾਇੰਸ ਜਿਓ ਨੇ 31 ਮਾਰਚ ਨੂੰ ਖਤਮ ਤਿਮਾਹੀ ਲਈ 467 ਕਰੋੜ ਰੁਪਏ ਦਾ ਕੁਲ ਮਾਲੀਆ (ਜੀ. ਆਰ.) ਅਤੇ 33.6 ਫੀਸਦੀ ਦਾ ਇਕ ਰੈਵੇਨਿਊ ਮਾਰਕੀਟ ਸ਼ੇਅਰ (ਆਰ. ਐੱਮ. ਐੱਸ.) ਪ੍ਰਾਪਤ ਕੀਤਾ।

Karan Kumar

This news is Content Editor Karan Kumar