ਜਿਓ ਪਲੇਟਫਾਰਮ ਦਾ ਤੀਜੀ ਤਿਮਾਹੀ ਦਾ ਸ਼ੁੱਧ ਮੁਨਾਫਾ 3,489 ਕਰੋੜ ਰੁ: ਰਿਹਾ

01/22/2021 9:38:22 PM

ਨਵੀਂ ਦਿੱਲੀ- ਜਿਓ ਪਲੇਟਫਾਰਮਸ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਨੂੰ ਖਤਮ ਹੋਈ ਤੀਜੀ ਤਿਮਾਹੀ ਵਿਚ ਸ਼ੁੱਧ ਮੁਨਾਫਾ ਤਿਮਾਹੀ ਦਰ ਤਿਮਾਹੀ ਦੇ ਆਧਾਰ 'ਤੇ 15.5 ਫ਼ੀਸਦੀ ਵੱਧ ਕੇ 3,489 ਕਰੋੜ ਰੁਪਏ ਰਿਹਾ।

ਜਿਓ ਮੁੱਢਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਓ ਪਲੇਟਫਾਰਮਸ ਡਿਜੀਟਲ ਅਤੇ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਦੀ ਹੈ। 

ਇਸ ਤੋਂ ਪਿਛਲੇ ਤਿਮਾਹੀ ਵਿਚ ਜਿਓ ਪਲੇਟਫਾਰਮਸ ਨੇ 3,020 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ। ਅਕਤੂਬਰ-ਦਸੰਬਰ ਤਿਮਾਹੀ ਵਿਚ ਕੰਪਨੀ ਦੀ ਆਮਦਨ 22,858 ਕਰੋੜ ਰੁਪਏ ਰਹੀ। 31 ਦਸੰਬਰ, 2020 ਤੱਕ ਜਿਓ ਪਲੇਟਫਾਰਮਸ ਦੇ ਕੁੱਲ ਗਾਹਕਾਂ ਦੀ ਗਿਣਤੀ 41 ਕਰੋੜ ਸੀ। ਕੰਪਨੀ ਦੀ ਮਹੀਨਾਵਾਰ ਔਸਤਨ ਪ੍ਰਤੀ ਗਾਹਕ ਕਮਾਈ (ਏ. ਆਰ. ਪੀ. ਯੂ.) ਇਸ ਤਿਮਾਹੀ ਦੌਰਾਨ 151 ਰੁਪਏ ਰਹੀ, ਜੋ ਕਿ ਪਿਛਲੇ ਤਿਮਾਹੀ ਜੁਲਾਈ-ਸਤੰਬਰ ਵਿਚ 145 ਰੁਪਏ ਸੀ।

Sanjeev

This news is Content Editor Sanjeev