ਰਿਲਾਇੰਸ ਨੂੰ 4 ਨਿਵੇਸ਼ਕਾਂ ਤੋਂ ਹਿੱਸੇਦਾਰੀ ਲਈ ਪ੍ਰਾਪਤ ਹੋਏ 30,062 ਕਰੋੜ ਰੁਪਏ

07/11/2020 11:14:17 PM

ਨਵੀਂ ਦਿੱਲੀ–ਰਿਲਾਇੰਸ ਇੰਡਸਟਰੀਜ਼ ਨੂੰ ਸਮੂਹ ਦੀ ਕੰਪਨੀ ਜਿਓ ਪਲੇਟਫਾਰਮਸ 'ਚ ਅੰਸ਼ਿਕ ਹਿੱਸੇਦਾਰੀ ਖਰੀਦਣ ਦਾ ਸੌਦਾ ਕਰਨ ਵਾਲੇ 4 ਹੋਰ ਨਿਵੇਸ਼ਕਾਂ ਤੋਂ ਕੁੱਲ 30,062 ਕਰੋੜ ਰੁਪਏ ਦੀ ਪ੍ਰਾਪਤੀ ਹੋ ਗਈ। ਇਸ ਤੋਂ ਪਹਿਲਾਂ ਕੰਪਨੀ ਨੇ ਦੱਸਿਆ ਕਿ ਉਸ ਨੂੰ ਫੇਸਬੁੱਕ ਨਾਲ ਜਿਓ ਪਲੇਟਫਾਰਮਸ ਦੇ ਸ਼ੇਅਰ ਲਈ ਸੌਦੇ ਦਾ ਪੈਸਾ ਮਿਲ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਨੇ ਕਿਹਾ ਕਿ ਉਸ ਨੇ ਜਿਓ ਪਲੇਟਫਾਰਮਸ 'ਚ ਆਪਣੀ 6.13 ਫੀਸਦੀ ਹਿੱਸੇਦਾਰੀ ਨੂੰ ਐੱਲ. ਕੈਟਰਟੋਨ, ਦਿ ਪਬਲਿਕ ਇਨਵੈਸਟਮੈਂਟ ਫੰਡ, ਸਿਲਵਰ ਲੇਕ ਅਤੇ ਜਨਰਲ ਐਟਲਾਂਟਿਕ ਨੂੰ ਵੇਚਣ ਦਾ ਸੌਦਾ ਨੱਕੀ ਕਰ ਲਿਆ ਹੈ। ਰਿਲਾਇੰਸ ਨੇ ਆਪਣੀ ਡਿਜ਼ੀਟਲ ਇਕਾਈ 'ਚ ਹੁਣ ਤੱਕ ਕੁੱਲ ਮਿਲਾ ਕੇ 25.09 ਫੀਸਦੀ ਹਿੱਸੇਦਾਰੀ ਨੂੰ ਵੱਖ-ਵੱਖ ਹਿੱਸੇਦਾਰਾਂ ਨੂੰ ਵੇਚਿਆ ਹੈ। ਇਸ ਲਈ ਉਸ ਨੇ ਫੇਸਬੁੱਕ ਸਮੇਤ ਕੁੱਲ 11 ਨਿਵੇਸ਼ਕਾਂ ਨਾਲ ਮਿਲ ਕੇ 117588.45 ਕਰੋੜ ਰੁਪਏ ਦੇ ਸੌਦੇ ਕੀਤੇ ਹਨ।

ਫੇਸਬੁੱਕ ਨਾਲ ਡੀਲ ਤੋਂ ਸ਼ੁਰੂ ਹੋਇਆ ਸੀ ਇਹ ਸਭ
ਕੰਪਨੀ ਨੇ ਸਭ ਤੋਂ ਪਹਿਲਾਂ ਵੱਡੇ ਨਿਵੇਸ਼ਕ ਫੇਸਬੁੱਕ ਨਾਲ ਸੌਦਾ ਕੀਤਾ। ਉਸ ਨੇ ਫੇਸਬੁੱਕ ਦੀ ਪੂਰੀ ਮਲਕੀਅਤ ਵਾਲੀ ਇਕਾਈ ਜਾਦੂ ਹੋਲਡਿੰਗਸ ਐੱਲ. ਐੱਲ. ਸੀ. ਤੋਂ ਇਸ ਸੌਦੇ ਲਈ 43,574 ਕਰੋੜ ਰੁਪਏ ਪ੍ਰਾਪਤ ਕੀਤੇ। ਕੰਪਨੀ ਨੇ ਇਸ ਤੋਂ ਬਾਅਦ 7 ਜੁਲਾਈ ਨੂੰ ਕਿਹਾ ਕਿ ਜਿਓ ਪਲੇਟਫਾਰਮਸ ਲਿਮਟਡ ਨੇ ਜਾਦੂ ਹੋਲਡਿੰਗਸ ਨੂੰ 9.99 ਫੀਸਦੀ ਇਕਵਿਟੀ ਸ਼ੇਅਰ ਡਿਸਟ੍ਰੀਬਿਊਟ ਕਰ ਦਿੱਤੇ ਹਨ। ਕੰਪਨੀ ਨੇ ਕਿਹਾ ਕਿ ਉਸ ਨੂੰ ਹੁਣ ਐੱਲ. ਕੈਟਰਟਾਨ ਦੀ ਇੰਟਰਸਟੇਲਰ ਪਲੇਟਫਾਰਮ ਹੋਲਡਿੰਗਸ ਪ੍ਰਾ. ਲਿ. ਨੇ 0.39 ਫੀਸਦੀ ਹਿੱਸੇਦਾਰੀ ਲਈ 1,894.50 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਉੱਥੇ ਜਿਓ ਪਲੇਟਫਾਰਮਸ ਦੀ 2.32 ਫੀਸਦੀ ਹਿੱਸੇਦਾਰੀ ਲਈ ਦਿ ਪਬਲਿਕ ਇਨਵੈਸਟਮੈਂਟ ਫਾਂਡ ਨੇ 11,367 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।


Karan Kumar

Content Editor

Related News