250 ਮਿਲੀਅਨ ਯੂਜ਼ਰਸ ਵਾਲੀ ਜਿਓ ਕੰਪਨੀ ਕਰੇਗੀ ਇਹ ਵੱਡਾ ਬਦਲਾਅ

Wednesday, Jan 09, 2019 - 02:10 AM (IST)

ਗੈਜੇਟ ਡੈਸਕ—ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੈਟ ਨਿਊਟਰੈਲਿਟੀ ਦਾ ਉਲੰਘਣ ਕਰ ਰਹੀ ਹੈ ਅਤੇ ਪ੍ਰਾਕਸੀ ਵੈੱਬਸਾਈਟ ਨੂੰ ਬਲਾਕ ਕਰ ਰਹੀ ਹੈ। ਅਜਿਹਾ ਅਸੀਂ ਨਹੀਂ ਬਲਕਿ ਮਸ਼ਹੂਰ ਡਿਸਕਸ਼ਨ ਵੈੱਬਸਾਈਟ ਰੈਡਿਟ ਦੇ ਥ੍ਰੇਡ 'ਚ ਕਈ ਲੋਕ ਕਹਿ ਰਹੇ ਹਨ। 3 ਜਨਵਰੀ 2019 ਨੂੰ ਇਕ ਰੈਡਿਟ ਯੂਜ਼ਰ ਨੇ ਥ੍ਰੇਡ ਬਣਾਇਆ ਅਤੇ ਇਸ 'ਚ ਕਿਹਾ ਗਿਆ ਸੀ ਕਿ ਰਿਲਾਇੰਸ ਜਿਓ ਪ੍ਰਾਕਸੀ ਵੈੱਬਸਾਈਟ ਨੂੰ ਬਲਾਕ ਕਰ ਰਹੀ ਹੈ।

ਇਕ ਰਿਪੋਰਟ ਮੁਤਾਬਕ 250 ਮਿਲੀਅਨ ਕਸਟਮਰਸ ਵਾਲੀ ਇਹ ਕੰਪਨੀ ਜੇਕਰ ਅਜਿਹਾ ਕਰਦੀ ਹੈ ਤਾਂ ਨੈਟ ਨਿਊਟਰੈਲਿਟੀ 'ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਨੈੱਟ ਨਿਊਟਰੈਲਿਟੀ ਭਾਵ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਦੁਆਰਾ ਡਾਟਾ ਨੂੰ ਬਰਾਬਰ ਦਾ ਹਿੱਸਾ ਦੇਣਾ ਹੈ। ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵੀਟਰ 'ਤੇ ਇੰਟਰਨੈੱਟ ਫ੍ਰੀਡਮ ਫਾਊਂਡੇਸ਼ਨ ਨੇ ਇਕ ਟਵਿਟ ਕੀਤਾ ਹੈ। ਇਸ 'ਚ ਲੋਕਾਂ ਤੋਂ ਪੁੱਛਿਆ ਗਿਆ ਹੈ ਕਿ ਕਿਹੜੇ ਕੰਪਨੀ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਬਲਾਕ ਕਰ ਰਹੀ ਹੈ।

ਰੈਡਿਟ 'ਤੇ ਪੋਸਟ ਕੀਤੇ ਗਏ ਇਸ ਥ੍ਰੇਡ 'ਚ ਕਈ ਲੋਕਾਂ ਨੇ ਰਿਪੋਰਟ ਕੀਤਾ ਜਿਸ 'ਚ ਉਨ੍ਹਾਂ ਨੇ ਵੱਖ-ਵੱਖ ਪ੍ਰਾਕਸੀ ਵੈੱਬਸਾਈਟ ਦਾ ਨਾਂ ਦੱਸਿਆ ਹੈ, ਜਿਸ ਨੂੰ ਕੰਪਨੀ ਨੇ ਬਲਾਕ ਕੀਤਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ HTTPS ਯੂਜ਼ ਕਰਨ ਨਾਲ ਪ੍ਰਾਕਸੀ ਵੈੱਬਸਾਈਟਸ ਖੁੱਲ ਰਹੀ ਹੈ। ਇਸ ਪੋਸਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਓ ਨੇ ਪਹਿਲੇ ਤੋਂ ਹੀ ਪੋਰਨ ਵੈੱਬਸਾਈਟਸ ਬਲਾਕ ਕਰ ਦਿੱਤੀਆਂ ਹਨ। 

PunjabKesari

ਇਸ ਇੰਟਰਨੈੱਟ ਫਾਊਂਡੇਸ਼ਨ ਦੇ ਐਗਜੀਕਿਊਟੀਵ ਡਾਇਰੈਕਟਰ ਆਪਾਰ ਗੁਪਤਾ ਨੇ ਕੁਆਰਟਜ਼ ਨੂੰ ਦੱਸਿਆ ਹੈ ਜਿਓ ਨਾਲ ਪ੍ਰਾਕਸੀ ਸਾਈਟ ਐਕਸੈੱਸ ਨਹੀਂ ਕਰ ਸਕਦੇ ਪਰ ਦੂਜੇ ਨੈੱਟਵਰਕ ਨਾਲ ਤੁਸੀਂ ਅਜਿਹਾ ਕਰ ਸਕਦੇ ਹਨ ਜੋ ਇਹ ਦਰਸ਼ਾਉਂਦਾ ਹੈ ਕਿ ਜਿਓ ਨੇ ਇਸ ਨੂੰ ਰੈਸਟਰਿਕ ਕੀਤਾ ਹੈ। ਭਾਰਤੀ ਕਾਨੂੰਨ ਤਹਿਤ ਪ੍ਰਾਕਸੀ ਸਾਈਟਸ ਅਤੇ ਵੀ.ਪੀ.ਐੱਨ. ਗੈਰ-ਕਾਨੂੰਨੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਜਿਓ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਨੈੱਟ ਨਿਊਟਰੈਲਿਟੀ ਦੇ ਸਿਧਾਂਤ ਦੇ ਵਿਰੁੱਧ ਹੈ ਅਤੇ ਇੰਟਰਨੈੱਟ ਸਰਵਿਸ ਪ੍ਰੋਡਾਇਵਰਸ ਦੀ ਡਿਊਟੀ ਹੈ ਕਿ ਐਂਡ ਯੂਜ਼ਰਸ ਦੀ ਚੋਣ 'ਚ ਦਖਲਅੰਦਾਜ਼ੀ ਨਾ ਕਰੇ।


Related News