ਜਿਓ ਗਾਹਕਾਂ ਦੀ ਚਾਂਦੀ ਹੀ ਚਾਂਦੀ, ਅਨਲਿਮਟਿਡ ਡਾਟਾ ਆਫਰ ਰਹੇਗਾ ਜਾਰੀ

07/21/2017 3:35:53 PM

ਜਲੰਧਰ- ਅੱਜ ਰਿਲਾਇੰਸ ਜਿਓ ਨੇ ਆਪਣੀ 40ਵੀਂ ਐਨੁਅਲ ਜਨਰਲ ਮੀਟਿੰਗ 'ਚ ਆਪਣਾ 4G VoLTE ਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਇਫੈਕਟਿਵ ਕੀਮਤ 0 ਰੁਪਏ ਰੱਖੀ ਗਈ ਹੈ ਮਤਲਬ ਕਿ ਦੇਸ਼ ਦੇ ਲੋਕਾਂ ਲਈ ਇਹ ਫੋਨ ਮੁਫਤ 'ਚ ਉਪਲੱਬਧ ਹੋਵੇਗਾ। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਕੰਪਨੀ ਜਿਓ ਫੋਨ ਯੂਜ਼ਰਜ਼ ਨੂੰ ਅਨਲਿਮਟਿਡ ਡਾਟਾ ਅਤੇ ਵਾਇਸ ਕਾਲ ਫਰੀ ਦੇ ਰਹੀ ਹੈ। 

153 ਰੁਪਏ 'ਚ ਮਿਲੇਗਾ ਅਨਲਿਮਟਿਡ ਡਾਟਾ 
ਜਿਓ 153 ਰੁਪਏ 'ਚ ਜਿਓ ਫੋਨ ਗਾਹਕਾਂ ਨੂੰ ਅਨਲਿਮਟਿਡ ਡਾਟਾ ਦੀ ਸੁਵਿਧਾ ਦੇਵੇਗੀ। ਇਸ ਦੇ ਨਾਲ ਹੀ 24 ਅਤੇ 54 ਰੁਪਏ ਦਾ ਵੀਕਲੀ ਅਤੇ ਦੋ ਦਿਨਾਂ ਵਾਲਾ ਪਲਾਨ ਵੀ ਇਸ ਦੌਰਾਨ ਲਾਂਚ ਕੀਤਾ ਗਿਆ ਹੈ। 

309 ਰੁਪਏ ਪ੍ਰਤੀ ਮਹੀਨਾ ਦੀ ਕੀਮਤ 'ਤੇ ਕੇਬਲ ਟੀ.ਵੀ.
ਜਿਓ ਫੀਚਰ ਫੋਨ ਦੇ ਐਲਾਨ ਦੇ ਨਾਲ ਹੀ ਕੰਪਨੀ ਨੇ 309 ਰੁਪਏ ਪ੍ਰਤੀ ਮਹੀਨਾ ਦੀ ਕੀਮਤ 'ਤੇ ਕੇਬਲ ਟੀ.ਵੀ. ਵੀ ਲਾਂਚ ਕਰ ਦਿੱਤਾ ਹੈ। ਜਿਓ ਫੋਨ 'ਚ ਟੀ.ਵੀ. ਕੇਬਲ ਦੀ ਵੀ ਸੁਵਿਧਾ ਹੋਵੇਗੀ। ਇਸ ਫੋਨ ਨੂੰ ਕਿਸੇ ਵੀ ਟੀ.ਵੀ. ਨਾਲ ਕੁਨੈਕਟ ਕਰਕੇ ਟੀ.ਵੀ. ਦਾ ਮਜ਼ਾ ਲਿਆ ਜਾ ਸਕਦਾ ਹੈ।