ਜਿਓ ਨੇ ਜੂਨ ਤਿਮਾਹੀ ''ਚ ਏਅਰਟੈੱਲ, ਵੋਡਾ ਆਈਡੀਆ ਨੂੰ ਕਮਾਈ ਦੇ ਮਾਮਲੇ ''ਚ ਛੱਡਿਆ ਪਿੱਛੇ

08/28/2019 10:14:13 AM

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਜਿਓ ਨੇ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੂੰ ਪਛਾੜਦੇ ਹੋਏ ਅਪ੍ਰੈਲ-ਜੂਨ ਤਿਮਾਹੀ 'ਚ ਦੂਰਸੰਚਾਰ ਸੇਵਾਵਾਂ ਨਾਲ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ | ਦੂਰਸੰਚਾਰ ਰੈਗੂਲੇਟਰ ਟਰਾਈ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਜਿਓ ਨੇ ਜੂਨ ਤਿਮਾਹੀ ਦੌਰਾਨ ਦੂਰਸੰਚਾਰ ਸੇਵਾਵਾਂ ਨਾਲ 10,900 ਕਰੋੜ ਰੁਪਏ ਦੀ ਕਮਾਈ ਕੀਤੀ ਹੈ | 
ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਵਲੋਂ ਜਾਰੀ ਅੰਕੜਿਆਂ ਮੁਤਾਬਕ ਜੂਨ ਤਿਮਾਹੀ ਦੌਰਾਨ ਭਾਰਤੀ ਏਅਰਟੈੱਲ ਦੀ ਕੁੱਲ ਆਮਦਨ (ਏ.ਜੀ.ਆਰ.) 10,701.5 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਦੀ ਏ.ਜੀ.ਆਰ. 9,808.92 ਕਰੋੜ ਰੁਪਏ ਰਹੀ ਹੈ | ਇਸ ਦੌਰਾਨ ਰਿਲਾਇੰਸ ਜਿਓ ਰਾਜਸਵ ਸਾਲ ਦਰ ਸਾਲ ਆਧਾਰ 'ਤੇ ਨੌ ਫੀਸਦੀ ਵਧ ਕੇ 10,900 ਕਰੋੜ ਰੁਪਏ ਰਿਹਾ ਹੈ | ਉੱਧਰ ਅੰਤ 'ਚ ਦੂਰਸੰਚਾਰ ਖੇਤਰ 'ਚ ਪਹਿਲੇ ਨੰਬਰ ਦੀ ਆਪਰੇਟਰ ਬਣ ਗਈ ਹੈ | 
ਦੱਸ ਦੇਈਏ ਕਿ ਕਾਰੋਬਾਰ ਸ਼ੁਰੂ ਕਰਨ ਦੇ ਸਿਰਫ ਤਿੰਨ ਸਾਲ ਦੇ ਅੰਦਰ ਹੀ ਰਿਲਾਇੰਸ ਜਿਓ 33.13 ਕਰੋੜ ਗਾਹਕਾਂ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਬਣੀ ਗਈ | ਜਿਓ ਨੇ ਇਸ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਵੋਡਾਫੋਨ ਆਈਡੀਆ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ, ਜਿਸ ਨਾਲ ਗਾਹਕਾਂ ਦੀ ਗਿਣਤੀ 32 ਕਰੋੜ ਹੈ |


Aarti dhillon

Content Editor

Related News