ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦੀ ਪੁਕਾਰ, ''9ਡਬਲਯੂ.'' ਨੂੰ ਭਰਨ ਦਿਓ ਉਡਾਣ

05/21/2019 6:48:38 PM

ਨਵੀਂ ਦਿੱਲੀ— ਆਰਥਿਕ ਸੰਕਟ ਨਾਲ ਜੂਝ ਰਹੇ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੇ ਅੱਜ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਏਅਰਲਾਈਨ ਦੀ ਮੁੜ-ਸੁਰਜੀਤੀ ਅਤੇ ਉਨ੍ਹਾਂ ਦੀ ਬਕਾਇਆ ਤਨਖਾਹ ਦੇ ਭੁਗਤਾਨ ਦੀ ਮੰਗ ਕੀਤੀ ਹੈ। ਕਰਮਚਾਰੀਆਂ ਨੇ ਇਹ ਪ੍ਰਦਰਸ਼ਨ ਉਸ ਸਮੇਂ ਕੀਤਾ ਹੈ, ਜਦੋਂ ਨਕਦੀ ਸੰਕਟ ਕਾਰਨ ਪਿਛਲੇ ਮਹੀਨੇ ਦੇ ਅੱਧ 'ਚ ਇਸ ਦਾ ਸੰਚਾਲਨ ਰੁਕ ਗਿਆ ਹੈ ਅਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਅਗਵਾਈ ਵਾਲਾ ਕਰਜ਼ਦਾਤਿਆਂ ਦਾ ਸੰਗਠਨ ਏਅਰਲਾਈਨ ਲਈ ਖਰੀਦਦਾਰ ਲੱਭਣ ਦੀ ਮੁਸ਼ੱਕਤ ਕਰ ਰਿਹਾ ਹੈ।
ਜੈੱਟ ਏਅਰਵੇਜ਼ ਦੇ ਲਗਭਗ 200 ਕਰਮਚਾਰੀਆਂ ਨੇ ਬੈਨਰਾਂ ਨਾਲ ਪ੍ਰਦਰਸ਼ਨ ਕੀਤਾ। ਇਨ੍ਹਾਂ ਬੈਨਰਾਂ 'ਤੇ ਲਿਖਿਆ ਸੀ-'ਸਾਡੀ ਪੁਕਾਰ ਸੁਣੋ, 9ਡਬਲਯੂ. ਨੂੰ ਉਡਾਣ ਭਰਨ ਦਿਓ', 'ਸਾਡੇ 'ਤੇ ਪਰਿਵਾਰ ਦੇ ਪਾਲਣ ਪੋਸ਼ਣ ਦੀਆਂ ਜ਼ਿੰਮੇਵਾਰੀਆਂ ਹਨ, ਕਿਰਪਾ ਕਰ ਕੇ 9ਡਬਲਯੂ. 'ਤੇ ਤਰਸ ਕਰੋ' ਅਤੇ ਘਰ ਨੂੰ ਸਾਫ਼ ਰੱਖਣ 'ਚ ਪਰਿਵਾਰ ਦਾ ਹਰ ਵਿਅਕਤੀ ਇਕ-ਦੂਜੇ ਦੀ ਮਦਦ ਕਰਦਾ ਹੈ'। ਜੈੱਟ ਏਅਰਵੇਜ਼ ਲਈ '9ਡਬਲਯੂ.' ਫਲਾਈਟ ਕੋਡ ਹੈ।
ਪ੍ਰਦਰਸ਼ਨਕਾਰੀ ਜਿਵੇਂ ਹੀ ਮੰਤਰਾਲਾ ਵੱਲ ਵਧੇ, ਦਿੱਲੀ ਪੁਲਸ ਅਤੇ ਸੀ. ਆਰ. ਪੀ. ਐੱਫ. ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਲਈ ਰੋਕਾਂ ਲਾ ਦਿੱਤੀਆਂ। ਜਹਾਜ਼ ਦੇ 3 ਕਰਮਚਾਰੀਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਸੰਯੁਕਤ ਸਕੱਤਰ ਐੱਸ. ਕੇ. ਮਿਸ਼ਰਾ ਨਾਲ ਮੁਲਾਕਾਤ ਕੀਤੀ। ਆਸ਼ੀਸ਼ ਕੁਮਾਰ ਮੋਹੰਤੀ, ਜੋ ਏਅਰਲਾਈਨ ਦੇ ਇੰਜੀਨੀਅਰਿੰਗ ਵਿਭਾਗ 'ਚ ਕਰਮਚਾਰੀ ਹਨ, ਨੇ ਕਿਹਾ, ''ਅਸੀਂ ਏਅਰਲਾਈਨ ਦੇ ਸੰਦਰਭ 'ਚ 3 ਅਹਿਮ ਚਿੰਤਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ, ਜੋ ਕਰਮਚਾਰੀਆਂ ਦੀ ਬਕਾਇਆ ਤਨਖਾਹ, ਜੈੱਟ ਏਅਰਵੇਜ਼ ਦੀ ਦੇਖਭਾਲ ਲਈ ਫਿਲਹਾਲ ਕੋਈ ਪ੍ਰਬੰਧਨ ਨਾ ਹੋਣਾ ਅਤੇ ਐੱਸ. ਬੀ. ਆਈ. ਦੀ ਨੀਲਾਮੀ ਪ੍ਰਕਿਰਿਆ 'ਚ ਤੇਜ਼ੀ ਲਿਆਉਣਾ ਹੈ।'' ਮੋਹੰਤੀ ਅਨੁਸਾਰ ਸੰਯੁਕਤ ਸਕੱਤਰ ਨੇ ਕਿਹਾ ਕਿ ਉਹ ਆਪਣੇ 'ਉੱਚ ਅਧਿਕਾਰੀਆਂ ਨੂੰ' ਕਰਮਚਾਰੀਆਂ ਦੀ ਚਿੰਤਾ ਬਾਰੇ ਦੱਸਣਗੇ।

satpal klair

This news is Content Editor satpal klair