ਕੈਂਸਲ ਹੋ ਰਹੀਆਂ ਜੈੱਟ ਏਅਰਵੇਜ ਦੀਆਂ ਫਲਾਈਟਾਂ ਤੋਂ ਯਾਤਰੀ ਪਰੇਸ਼ਾਨ, ਚੁੱਕਣਾ ਪੈ ਰਿਹਾ ਭਾਰੀ ਨੁਕਸਾਨ

03/24/2019 5:34:38 PM

ਨਵੀਂ ਦਿੱਲੀ— ਜੈੱਟ ਏਅਰਵੇਜ ਦੇ ਰਾਹੀਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਹਜ਼ਾਰਾਂ ਯਾਤਰੀ ਪਰੇਸ਼ਾਨ ਹਨ। ਯਾਤਰੀਆਂ ਨੂੰ ਨਾ ਸਿਰਫ ਆਪਣੇ ਪਲਾਨ ਖਰਾਬ ਹੋਣ ਦੀ ਚਿੰਤਾ ਹੈ ਜਦਕਿ ਉਨ੍ਹਾਂ ਦੇ ਪੈਸੇ ਵੀ ਬਰਬਾਦ ਹੋ ਗਏ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ ਦੀ ਹਰ ਰੋਜ਼ ਵੱਡੀ ਸੰਖਿਆ 'ਚ ਫਲਾਈਟਾਂ ਕੈਂਸਲ ਹੋ ਰਹੀਆਂ ਹਨ ਅਤੇ ਟਿਕਟ ਕੈਂਸਲ ਕਰਵਾਉਣ ਵਾਲੇ ਯਾਤਰੀਆਂ ਨੂੰ ਭਾਰੀ ਕੈਸ਼ਲੇਸ਼ਨ ਫੀਸ ਦੇਣੀ ਪੈ ਰਹੀ ਹੈ।
ਜੈੱਟ ਨੇ ਪਿਛਲੇ ਮਹੀਨੇ ਵਧਾਈ ਸੀ ਕੈਂਸਲੇਸ਼ਨ ਫੀਸ
ਸਰਕਾਰ ਨੇ ਜੈੱਟ ਨੂੰ ਬਿਨ੍ਹਾਂ ਕਿਸੇ ਜੁਰਮਾਨੇ ਦੇ ਕਿੰਨ੍ਹੀ  ਵੀ ਸੰਖਿਆ 'ਚ ਫਲਾਈਟਾਂ ਕੈਂਸਲ ਕਰਨ ਦੀ ਅਨੁਮਕੀ  ਦਿੱਤੀ ਹੈ ਪਰ ਜੇਕਰ ਕੋਈ ਯਾਤਰੀ ਆਪਣੀ ਫਲਾਈਟ ਕੈਂਸਲ ਕਰਨ ਦਾ ਫੈਸਲਾ ਲੈਂਦਾ ਹੈ ਕਿ ਤਾਂ ਇਕਾਨਮੀ ਕਲਾਸ ਦੀ ਟਿਕਟ ਦੇ ਲਈ ਕੈਂਸਲੇਸ਼ਨ ਫੀਸ 4,600 ਰੁਪਏ ਤੱਕ ਹੋ ਸਕਦੀ । ਖਾਸ ਗੱਲ ਇਹ ਹੈ ਕਿ ਜੈੱਟ ਨੇ ਪਿਛਲੇ ਮਹੀਨੇ ਹੀ ਆਪਣੀ ਕੈਂਸਲੇਸ਼ਨ ਫੀਸ ਵਧਾ ਦਿੱਤੀ ਸੀ। ਜ਼ਿਆਦਾਤਰ ਯਾਤਰੀਆਂ ਨੂੰ ਆਖਰੀ 72  ਘੰਟੇ ਪਹਿਲਾਂ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੀ ਫਲਾਈਟ ਚਾਲੂ ਰਹੇਗੀ  ਜਾ ਕੈਂਸਲ ਹੋਵੇਗੀ। ਇਕ ਵਾਰ ਜੈੱਟ ਟਿਕਟ ਕੈਂਸਲ ਕਰ ਦਿੰਦੀ ਹੈ ਤਾਂ ਕਾਨੂੰਨੀ ਰੂਪ ਤੋਂ ਏਅਰਲਾਈਨ ਨੂੰ ਟਿਕਟ ਦਾ ਕਿਰਾਇਆ ਵਾਪਸ ਦੇਣਾ ਹੋਵੇਗਾ।
ਇੰਡਸਟ੍ਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਜੈੱਟ ਹਰ ਦਿਨ 120 ਫਲਾਈਟ ਆਪਰੇਟ ਕਰਦੀ ਹੈ, ਜੋ ਇਸ ਏਅਰਲਾਈਨ ਵਲੋਂ ਆਪਰੇਟ ਦੀ ਜਾਣ ਵਾਲੀ ਫਲਾਈਟ ਦਾ ਛੇਵਾਂ ਹਿੱਸਾ ਹੈ। ਜੈੱਟ ਦੇ ਇਕ ਅਧਿਕਾਰੀ ਨੇ ਦੱਸਿਆ  ਕਿ ਗਾਹਕਾਂ  ਵਲੋਂ ਟਿਕਟ ਕੈਂਸਲ ਕਰਨ 'ਤੇ ਜ਼ਿਆਦਾ ਚਾਰਜ ਅਤੇ ਟਿਕਟ ਬੁਕਿੰਗ 'ਤੇ ਜ਼ਿਆਦਾ ਕਰਾਇਆ ਲੈਣਾ ਏਅਰਲਾਈ ਦੀ ਪਾਲਿਸੀ  ਦੇ ਮੁਤਾਬਕ ਹੈ।
ਜੈੱਟ ਨੂੰ 2 ਮਹੀਨੇ ਦੀ ਸੂਚੀ ਪਬਲਿਸ਼ ਕਰਨੀ ਚਾਹੀਦੀ
ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਦੇ ਅਨੁਪ ਕਨੂਗਾ ਨੇ ਕਿਹਾ ਕਿ ' ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ' ਨੂੰ ਜੈੱਟ ਤੋਂ 2 ਮਹੀਨੇ ਤੱਕ ਦੀ ਫਲਾਈਟ ਸੂਚੀ ਕਰਨ ਨੂੰ ਕਹਿਣਾ ਚਾਹੀਦਾ। ਜੈੱਟ ਨੂੰ ਉਨ੍ਹਾਂ ਫਲਾਈਟਾਂ ਦੀ ਲਿਸਟ ਦੇਣੀ ਚਾਹੀਦੀ ਹੈ ਜੋ 31 ਮਈ ਤੱਕ ਨਿਸਚਿਤ ਰੂਪ ਤੋਂ ਆਪਰੇਟ ਕਰੇਗੀ । ਇਸ ਤੋਂ ਇਲਾਵਾ ਜੋ ਯਾਤਰੀ ਹੁਣ ਵੀ ਆਪਣੀਆਂ ਫਲਾਈਟਾਂ ਕੈਂਸਲ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਪੂਰਾ ਰਿਫੰਡ ਵਾਪਸ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਦੂਜੀ ਏਅਰਲਾਈਨ ਤੋਂ ਅਡਵਾਂਸ ਟਿਕਟ ਖਰੀਦ ਸਕੇ। ਪਹਿਲਾਂ ਤੋਂ ਸੂਚੀ ਹੋਣ ਦੇ ਚੱਲਦੇ, ਡੀ.ਜੀ.ਸੀ.ਏ. ਵੀ ਜੈੱਟ ਵਲੋਂ ਇਸਤੇਮਾਲ ਨਾ ਕੀਤੇ ਜਾਣ ਵਾਲੇ ਸਲਾਟ ਨੂੰ ਦੂਜੀ ਏਅਰਲਾਈਟ ਨੂੰ ਦੇ ਸਕਦਾ ਹੈ, ਅਜਿਹੀ ਸਥਿਤੀ 'ਚ ਦੂਜੀ ਫਲਾਈਟ ਆਪਰੇਟ ਹੋਵੇਗੀ ਅਤੇ ਗਰਮੀਆਂ ਦੀਆਂ ਛੁੱਟੀਆਂ ਦੇ ਸੀਜ਼ਨ 'ਚ ਫਲਾਈਟਾਂ ਦੀ ਕਮੀ ਨਹੀਂ ਹੋਵੇਗੀ ਅਤੇ ਯਤਰੀਆਂ ਨੂੰ ਪਰੇਸ਼ਾਨੀ ਨਹੀਂ ਚੁੱਕਣੀ ਪਵੇਗੀ।

satpal klair

This news is Content Editor satpal klair