Jeff Bezos ਨੇ Amazon ਦੇ 1.2 ਕਰੋੜ ਸ਼ੇਅਰ ਵੇਚੇ, ਅਗਲੇ 12 ਮਹੀਨਿਆਂ ''ਚ 5 ਕਰੋੜ ਸ਼ੇਅਰ ਵੇਚਣ ਦੀ ਯੋਜਨਾ

02/11/2024 4:37:07 PM

ਨਵੀਂ ਦਿੱਲੀ - ਆਨਲਾਈਨ ਪਲੇਟਫਾਰਮ ਐਮਾਜ਼ੋਨ ਦੇ ਕਾਰਜਕਾਰੀ ਚੇਅਰਮੈਨ ਜੈਫ ਬੇਜੋਸ ਨੇ 2 ਅਰਬ ਡਾਲਰ(ਲਗਭਗ 16 ਹਜ਼ਾਰ ਕਰੋੜ ਰੁਪਏ) ਤੋਂ ਜ਼ਿਆਦਾ ਕੀਮਤ ਵਿਚ ਐਮਾਜ਼ੋਨ ਦੇ 1.2 ਕਰੋੜ ਸ਼ੇਅਰ ਵੇਚੇ ਹਨ। ਉਸ ਨੇ ਸੰਘੀ ਰੈਗੂਲੇਟਰਾਂ ਨੂੰ ਭੇਜੀ ਸੂਚਨਾ 'ਚ ਇਹ ਸੰਕੇਤ ਦਿੱਤਾ ਹੈ। ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਨੂੰ ਭੇਜੀ ਗਈ ਜਾਣਕਾਰੀ ਵਿੱਚ ਬੇਜੋਸ ਨੇ 7 ਅਤੇ 8 ਫਰਵਰੀ ਨੂੰ ਸਾਂਝੇ ਸਟਾਕ ਦੇ 1,19,97,698 ਸ਼ੇਅਰਾਂ ਦੀ ਵਿਕਰੀ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :    EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ

2 ਫਰਵਰੀ ਨੂੰ ਐਮਾਜ਼ੋਨ ਨੇ ਦੱਸਿਆ ਸੀ ਕਿ ਐਮਾਜ਼ੋਨ ਦੇ ਜੈਫ ਬੇਜੋਸ ਅਗਲੇ 12 ਮਹੀਨਿਆਂ 'ਚ ਕੰਪਨੀ ਦੇ 5 ਕਰੋੜ ਸ਼ੇਅਰ ਵੇਚਣ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਸ਼ੇਅਰਾਂ ਦੀ ਕੁੱਲ ਕੀਮਤ ਕਰੀਬ 9 ਅਰਬ ਡਾਲਰ (ਕਰੀਬ 74 ਹਜ਼ਾਰ ਕਰੋੜ ਰੁਪਏ) ਹੈ। ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ ਸ਼ੇਅਰ ਵੇਚਣ ਦੀ ਇਹ ਯੋਜਨਾ ਪਿਛਲੇ ਸਾਲ 8 ਨਵੰਬਰ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਇਹ 31 ਜਨਵਰੀ 2025 ਤੱਕ ਪੂਰੀ ਹੋ ਜਾਵੇਗੀ।

2002 ਤੋਂ 2021 ਤੱਕ 30 ਅਰਬ ਡਾਲਰ ਦੇ ਸ਼ੇਅਰ ਵੇਚੇ 

ਜੈਫ ਬੇਜੋਸ ਨੇ 2002 ਤੋਂ 2021 ਤੱਕ 30 ਅਰਬ ਡਾਲਰ (ਲਗਭਗ 2.49 ਲੱਖ ਕਰੋੜ ਰੁਪਏ) ਦੇ ਸ਼ੇਅਰ ਵੇਚੇ ਸਨ। ਸਭ ਤੋਂ ਵੱਧ ਸ਼ੇਅਰ ਸਾਲ 2020 ਅਤੇ 2021 ਵਿੱਚ ਵੇਚੇ ਗਏ ਸਨ। ਇਨ੍ਹਾਂ ਦੋ ਸਾਲਾਂ 'ਚ ਕੁੱਲ 20 ਅਰਬ ਡਾਲਰ (ਕਰੀਬ 16.27 ਲੱਖ ਕਰੋੜ ਰੁਪਏ) ਦੇ ਸ਼ੇਅਰ ਵੇਚੇ ਗਏ।

ਇਹ ਵੀ ਪੜ੍ਹੋ :   ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ ਜੈਫ ਬੇਜੋਸ

ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਜੈਫ ਬੇਜੋਸ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ। ਉਸ ਦੀ ਕੁੱਲ ਜਾਇਦਾਦ 196 ਅਰਬ ਡਾਲਰ (ਲਗਭਗ 16.20 ਲੱਖ ਕਰੋੜ ਰੁਪਏ) ਹੈ। ਇਸ ਸੂਚੀ ਵਿੱਚ ਫਰਾਂਸੀਸੀ ਅਰਬਪਤੀ ਅਤੇ ਲੁਈਸ ਵਿਟਨ ਮੋਏਟ ਹੈਨਸੀ (LVMH) ਦੇ ਸੀਈਓ ਬਰਨਾਰਡ ਅਰਨੌਲਟ  219 ਬਿਲੀਅਨ ਡਾਲਰ(ਲਗਭਗ 18.18 ਲੱਖ ਕਰੋੜ ਰੁਪਏ) ਦੀ ਜਾਇਦਾਦ ਦੇ ਨਾਲ ਸੂਚੀ ਵਿੱਚ ਸਿਖਰ 'ਤੇ ਹਨ। ਜਦੋਂ ਕਿ ਟੇਸਲਾ ਅਤੇ ਐਕਸ ਦੇ ਮਾਲਕ ਐਲੋਨ ਮਸਕ ਦੀ ਕੁੱਲ ਜਾਇਦਾਦ 202 ਬਿਲੀਅਨ ਡਾਲਰ (ਕਰੀਬ 16.76 ਲੱਖ ਕਰੋੜ ਰੁਪਏ) ਹੈ ਅਤੇ ਉਹ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।

ਇਹ ਵੀ ਪੜ੍ਹੋ :   ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur