ਬੇਜ਼ੋਸ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਬਣਾਇਆ 10 ਅਰਬ ਡਾਲਰ ਦਾ ਫੰਡ

02/18/2020 7:32:18 PM

ਵਾਸ਼ਿੰਗਟਨ (ਭਾਸ਼ਾ)-ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜ਼ੋਸ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ 10 ਅਰਬ ਡਾਲਰ ਦਾ ਫੰਡ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਬੇਜ਼ੋਸ ਦੀ ਕੰਪਨੀ ਐਮਾਜ਼ੋਨ ’ਤੇ ਅਕਸਰ ਵਾਤਾਵਰਣ ਦੀ ਅਣਦੇਖੀ ਕਰਨ ਦਾ ਦੋਸ਼ ਲੱਗਦਾ ਹੈ। ਬੇਜ਼ੋਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਲਿਖਿਆ ਕਿ ‘ਬੇਜ਼ੋਸ ਅਰਥ ਫੰਡ’ ਉਨ੍ਹਾਂ ਸਾਰੇ ਵਿਗਿਆਨੀਆਂ, ਵਰਕਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਉਨ੍ਹਾਂ ਸਾਰੇ ਕੰਮਾਂ ਲਈ ਮਦਦ ਉਪਲੱਬਧ ਕਰਵਾਏਗਾ, ਜਿਨ੍ਹਾਂ ’ਚ ਕੁਦਰਤ ਅਤੇ ਸੰਸਾਰ ਦੀ ਸੁਰੱਖਿਆ ਦੀ ਅਸਲ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਧਰਤੀ ਲਈ ਜਲਵਾਯੂ ਤਬਦੀਲੀ ਸਭ ਤੋਂ ਵੱਡੀ ਚੁਣੌਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਐਮਾਜ਼ੋਨ ਦੇ ਹਜ਼ਾਰਾਂ ਕਰਮਚਾਰੀਆਂ ਨੇ ਉਸ ਦੀ ਜਲਵਾਯੂ ਨੀਤੀ ਦੀ ਆਲੋਚਨਾ ਕੀਤੀ ਸੀ ਅਤੇ ਕੰਪਨੀ ਕੋਲ ਜਲਵਾਯੂ ਤਬਦੀਲੀ ਦੀ ਦਿਸ਼ਾ ’ਚ ਹੋਰ ਜ਼ਿਆਦਾ ਕਦਮ ਚੁੱਕਣ ਦੀ ਮੰਗ ਰੱਖੀ ਸੀ।


Karan Kumar

Content Editor

Related News