ਟੈਕਸ ਗੈਰ-ਯਕੀਨੀ ''ਚ ਕਮੀ ਲਿਆਉਣ ਜੇਤਲੀ
Monday, Jan 29, 2018 - 09:53 AM (IST)
ਵਾਸ਼ਿੰਗਟਨ-ਭਾਰਤ 'ਚ ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਅਮਰੀਕਾ 'ਚ ਕਾਰਪੋਰੇਟ ਜਗਤ ਨੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਬੇਨਤੀ ਕੀਤੀ ਹੈ ਕਿ ਉਹ ਬਹੁ-ਰਾਸ਼ਟਰੀ ਕੰਪਨੀਆਂ ਤੇ ਸੰਸਥਾਗਤ ਨਿਵੇਸ਼ਕਾਂ ਲਈ ਗੈਰ-ਯਕੀਨੀ ਕਰਨ ਦੀ ਦਿਸ਼ਾ 'ਚ ਕੰਮ ਕਰਨ। ਇਹ ਇਕ ਅਜਿਹਾ ਕਦਮ ਹੋਵੇਗਾ, ਜਿਸ ਨਾਲ ਭਾਰਤ ਨੂੰ ਜ਼ਿਆਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ 'ਚ ਮਦਦ ਮਿਲ ਸਕਦੀ ਹੈ।
ਅਮਰੀਕਾ-ਭਾਰਤ ਕਾਰੋਬਾਰ ਕੌਂਸਲ (ਯੂ. ਐੱਸ. ਆਈ. ਬੀ. ਸੀ.) ਦੀ ਪ੍ਰਧਾਨ ਨਿਸ਼ਾ ਦੇਸਾਈ ਬਿਸਵਾਲ ਨੇ ਜੇਤਲੀ ਨੂੰ ਭੇਜੇ ਇਕ ਮੈਮੋਰੰਡਮ 'ਚ ਕਿਹਾ ਹੈ, ''ਭਾਰਤ 'ਚ ਬਹੁ-ਰਾਸ਼ਟਰੀ ਕੰਪਨੀਆਂ ਤੇ ਸੰਸਥਾਗਤ ਨਿਵੇਸ਼ਕਾਂ ਲਈ ਟੈਕਸ ਗੈਰ-ਯਕੀਨੀ ਨੂੰ ਘੱਟ ਕਰਨਾ ਦੇਸ਼ ਦੇ ਨਿਵੇਸ਼ ਮਾਹੌਲ ਨੂੰ ਬਿਹਤਰ ਕਰਨ 'ਚ ਇਕ ਸਾਕਾਰਾਤਮਕ ਕਦਮ ਹੋਵੇਗਾ।'' ਨਿਸ਼ਾ ਨੇ ਕਿਹਾ ਕਿ ਅੱਜ ਦੇ ਆਰਥਿਕ ਮਾਹੌਲ 'ਚ ਬਾਜ਼ਾਰ ਨੂੰ ਮਿਲਣ ਵਾਲੀ ਪੂੰਜੀ ਦੁਰਲੱਭ ਹੈ ਅਤੇ ਅਸੀਂ ਇਸ ਦਾ ਜ਼ਿਆਦਾਤਰ ਰਿਟਰਨ ਲੈਣਾ ਹੈ।
