ਡਰੱਗ ਦੇ ਨੁਕਸਾਨ ਲੁਕਾਉਣ ਦੇ ਮਾਮਲੇ ’ਚ J&J ’ਤੇ ਲੱਗਾ 4100 ਕਰੋੜ ਦਾ ਜੁਰਮਾਨਾ

08/28/2019 2:13:27 PM

ਮੁੰਬਈ — ਮਸ਼ਹੂਰ ਫਾਰਮਾ ਕੰਪਨੀ johnson and johnson ’ਤੇ ਇਕ ਵਾਰ ਫਿਰ 57.20 ਕਰੋੜ ਡਾਲਰ(ਕਰੀਬ 4100 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਅਮਰੀਕਾ ਦੇ ਅੋਕਲਹੋਮਾ ਸੂਬੇ ਦੇ ਇਕ ਜੱਜ ਨੇ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਨਾਲ ਜੁੜੇ ਓਪਾਇਡ ਸੰਕਟ ਦੇ ਮਾਮਲੇ ’ਚ ਲਗਾਇਆ ਹੈ। ਅਮਰੀਕਾ ਦੇ ਸੈਂਟਰ ਫਾਰ ਡੀਸੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਏਜੰਸੀ ਅਨੁਸਾਰ ਦੇਸ਼ ’ਚ ਅੋਪਾਇਡ ਦੇ ਕਾਰਨ 1999 ਤੋਂ 2017 ਦੇ ਦੌਰਾਨ ਕਰੀਬ 4 ਲੱਖ ਲੋਕਾਂ ਦੀ ਮੌਤ ਹੋਈ।

ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕੰਪਨੀ ਨੇ ਜਾਣਬੁਝ ਕੇ ਅੋਪਾਇਡ ਦੇ ਖਤਰੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਫਾਇਦੇ ਲਈ ਡਾਕਟਰਾਂ ਨੂੰ ਨਸ਼ੀਲੀਆਂ ਦਰਦ ਰੋਧਕ ਦਵਾਈਆਂ ਲਿਖਣ ਲਈ ਆਪਣੇ ਪੱਖ ’ਚ ਕੀਤਾ। ਹਾਲਾਂਕਿ ਜੱਜ ਨੇ ਸੂਬਾ ਸਰਕਾਰ ਵਲੋਂ ਅੋਪਾਇਡ ਪੀੜਤਾਂ ਦੇ ਇਲਾਜ ਲਈ ਮੰਗੀ ਗਈ ਰਾਸ਼ੀ ਦੇ ਮੁਕਾਬਲੇ johnson and johnson  ਨੂੰ ਬਹੁਤ ਘੱਟ ਰਾਸ਼ੀ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ। ਸੂਬਾ ਸਰਕਾਰ ਨੇ 17 ਅਰਬ ਡਾਲਰ ਕਰੀਬ 1.20 ਲੱਖ ਕਰੋੜ ਰੁਪਏ ਦੀ ਮੰਗ ਕੀਤੀ ਸੀ। 

ਇਸ ਤੋਂ ਪਹਿਲਾਂ ਵੀ ਕੰਪਨੀ ’ਤੇ ਲੱਗ ਚੁੱਕਾ ਹੈ ਜੁਰਮਾਨਾ

johnson and johnson ਦੇ ਘਟੀਆ ਹਿੱਪ ਇੰਪਲਾਂਟ ਦਾ ਸ਼ਿਕਾਰ ਦੁਨੀਆ ਭਰ ਦੇ ਮਰੀਜ਼ ਹੋਏ ਹਨ। ਇਸੇ ਸਾਲ 7 ਮਈ ਨੂੰ ਕੰਪਨੀ ਨੇ ਅਮਰੀਕਾ ਦੀ ਇਕ ਕੋਰਟ ’ਚ ਇਕ ਬਿਲਿਅਨ ਡਾਲਰ ਦਾ ਜੁਰਮਾਨਾ ਭਰਿਆ। ਕੰਪਨੀ ਦੇ ਖਿਲਾਫ ਇਥੇ ਕਰੀਬ 6000 ਕੇਸ ਦਾਇਰ ਹੋਏ ਸਨ। ਕੰਪਨੀ ’ਤੇ ਦੋਸ਼ ਲੱਗੇ ਸਨ ਕਿ ਸਾਲ 2003 ਤੋਂ ਸਾਲ 2013 ਤੱਕ ਲੋਕ ਘਟੀਆ ਹਿਪ ਇੰਪਲਾਂਟ ਦਾ ਸ਼ਿਕਾਰ ਹੋਏ।

ਜੱਜ ਨੇ ਕਿਹਾ ਕਿ johnson and johnson ਨੇ ਸੂਬੇ ਦਾ ਕਾਨੂੰਨ ਤੋੜਿਆ ਹੈ। ਕੰਪਨੀ ਦੀ ਗਲਤ, ਭਰਮਾਉਣ ਵਾਲੀ ਅਤੇ ਗਲਤ ਮਾਰਕੀਟਿੰਗ ਦੇ ਕਾਰਨ ਤੇਜ਼ੀ ਨਾਲ ਨਸ਼ੇ ਦੀ ਲੱਤ ਵਧੀ ਅਤੇ ਓਵਰਡੋਜ਼ ਕਾਰਨ ਮੌਤ ਦੇ ਮਾਮਲੇ ਸਾਹਮਣੇ ਆਏ। ਕੰਪਨੀ ਨੇ 20 ਸਾਲ ਦੌਰਾਨ ਅਰਬਾਂ ਡਾਲਰ ਦੀ ਕਮਾਈ ਕੀਤੀ ਹੈ। ਇਸ ਫੈਸਲੇ ’ਤੇ ਅੋਪਾਇਡ ਦਵਾਈ ਬਣਾਉਣ ਵਾਲੀਆਂ ਕਰੀਬ 2 ਦਰਜਨ ਕੰਪਨੀਆਂ ਦੀ ਨਜ਼ਰ ਸੀ ਕਿਉਂਕਿ ਇਹ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ, ਡਿਸਟ੍ਰੀਬਿਊਟਰਾਂ ਅਤੇ ਸੇਲ ਕਰਨ ਵਾਲਿਆਂ ’ਤੇ ਵੀ ਅਮਰੀਕਾ ’ਚ ਇਸੇ ਤਰ੍ਹਾਂ ਦੇ ਕਰੀਬ 2500 ਮੁਕੱਦਮੇ ਚਲ ਰਹੇ ਹਨ।