FY18-19 ਲਈ ITR ਫਾਰਮ ਜਾਰੀ, ਦੇਣੀਆਂ ਹੋਣਗੀਆਂ ਕਈ ਜਾਣਕਾਰੀਆਂ

04/05/2019 4:28:03 PM

ਨਵੀਂ ਦਿੱਲੀ — ਪਿਛਲੇ ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਫਾਰਮ ਜਾਰੀ ਕਰ ਦਿੱਤੇ ਗਏ ਹਨ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਟੈਕਸਦਾਤਾਵਾਂ ਕੋਲੋਂ ਰਿਟਰਨ ਫਾਰਮ ਵਿਚ ਜ਼ਿਆਦਾ ਜਾਣਕਾਰੀ ਮੰਗੀ ਗਈ ਹੈ। ਨਵੇਂ ITR ਫਾਰਮ ਵਿਚ ਟੈਕਸ ਦਾਤਾ ਕੋਲੋਂ ਭਾਰਤ ਵਿਚ ਨਿਵਾਸ ਦੇ ਦਿਨਾਂ ਦੀ ਸੰਖਿਆ, ਅਨਲਿਸਟਿਡ ਸ਼ੇਅਰ ਦੀ ਹੋਲਡਿੰਗ, ਟੀ.ਡੀ.ਐਸ.(TDS),  ਕਿਰਾਏਦਾਰ ਹੋਣ 'ਤੇ ਪੈਨ ਵਰਗੀਆਂ ਜਾਣਕਾਰੀਆਂ ਵੀ ਮੰਗੀਆਂ ਗਈਆਂ ਹਨ।

ITR-1 'ਚ ਮੰਗੀ ਗਈਆਂ ਕਈ ਨਵੀਆਂ ਜਾਣਕਾਰੀਆਂ

ITR-1 ਫਾਰਮ ਸਿਰਫ ਉਨ੍ਹਾਂ ਨਾਗਰਿਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਕੁੱਲ ਆਮਦਨ 50 ਲੱਖ ਰੁਪਏ ਤੱਕ ਹੈ। ਇਹ ਸੈਲਰੀ, ਇਕ ਹਾਊਸ ਪ੍ਰਾਪਰਟੀ ਅਤੇ ਵਿਆਜ ਤੋਂ ਹੋਣ ਵਾਲੀ ਇਨਕਮ ਹੁੰਦੀ ਹੈ। ਨੋਟੀਫਾਈ ਕੀਤੇ ਗਏ ਫਾਰਮ ਮੁਤਾਬਕ, ਇਸ ITR ਫਾਰਮ ਨੂੰ ਕਿਸੇ ਅਜਿਹੇ ਵਿਅਕਤੀ ਵਲੋਂ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਜਿਹੜਾ ਕਿਸੇ ਕੰਪਨੀ ਦਾ ਡਾਇਰੈਕਟਰ ਹੈ ਜਾਂ ਅਨਲਿਸਟਿਡ ਇਕੁਇਟੀ ਸ਼ੇਅਰ ਵਿਚ ਨਿਵੇਸ਼ ਕੀਤਾ ਹੈ।

CBDT ਵਲੋਂ ਜਾਰੀ ਕੀਤੇ ਗਏ ਫਾਰਮ ਮੁਤਾਬਕ, ITR-1 ਸਟੈਂਡਰਡ ਡਿਡਕਸ਼ਨ ਦੇ ਵਿਕਲਪ ਦੇ ਨਾਲ ਆਉਂਦਾ ਹੈ। ITR ਫਾਈਲ ਕਰਦੇ ਸਮੇਂ ਵਿੱਤੀ ਸਾਲ 2018-19 'ਚ ਤੁਸੀਂ ਸਟੈਂਡਰਡ ਡਿਡਕਸ਼ਨ ਲਈ ਜ਼ਿਆਦਾ ਤੋਂ ਜ਼ਿਆਦਾ 40,000 ਰੁਪਏ ਦਾ ਦਾਅਵਾ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਘਰ ਹੈ ਤਾਂ ਤੁਹਾਨੂੰ ਆਈ.ਟੀ.ਆਰ-1 'ਚ ਇਹ ਦੱਸਣਾ ਹੋਵੇਗਾ ਕਿ ਇਸ ਘਰ ਦੇ ਮਾਲਕ ਤੁਸੀਂ ਖੁਦ ਹੋ ਜਾਂ ਫਿਰ ਤੁਸੀਂ ਇਸ ਨੂੰ ਵੇਚ ਦਿੱਤਾ ਹੈ।

ਤੁਹਾਨੂੰ ਇਸ ਵਿੱਤੀ ਸਾਲ 'ਚ ਦੂਜੇ ਸਰੋਤਾਂ ਤੋਂ ਹੋਣ ਵਾਲੀ ਆਮਦਨ ਬਾਰੇ ਵੀ ਸੰਖੇਪ ਨਾਲ ਜਾਣਕਾਰੀ ਦੇਣੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੁਹਾਨੂੰ ਸਿਰਫ ਦੂਜੇ ਸਰੋਤਾਂ ਤੋਂ ਹੋਣ ਵਾਲੀ ਆਮਦਨ ਬਾਰੇ ਹੀ ਜਾਣਕਾਰੀ ਦੇਣੀ ਹੁੰਦੀ ਸੀ। ਆਮਤੌਰ 'ਤੇ ਦੂਜੇ ਸਰੋਤਾਂ ਤੋਂ ਹੋਣ ਵਾਲੀ ਆਮਦਨ 'ਚ ਬੈਂਕ ਖਾਤਿਆਂ ਤੋਂ ਮਿਲਣ ਵਾਲਾ ਵਿਆਜ, ਫਿਕਸਡ ਡਿਪਾਜ਼ਿਟ ਆਦਿ ਸ਼ਾਮਲ ਹੁੰਦੇ ਹਨ।

ਪਿਛਲੇ ਸਾਲ ਦੀ ਤਰ੍ਹਾਂ ਹੀ ਤੁਹਾਨੂੰ ਆਪਣੀ ਸੈਲਰੀ ਦੇ ਬ੍ਰੇਕਅੱਪ ਦੀ ਜਾਣਕਾਰੀ ਜਿਵੇਂ ਸੈਲਰੀ ਤੋਂ ਇਲਾਵਾ ਅਲਾਊਂਸ , ਹੋਰ ਸਹੂਲਤਾਂ ਅਤੇ ਲਾਭ ਵਗੈਰਾ ਸ਼ਾਮਲ ਹੈ। ਤੁਹਾਨੂੰ ਆਪਣੀ ਕੰਪਨੀ ਤੋਂ ਮਿਲਣ ਵਾਲੀਆਂ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਦੇਣੀ ਪਵੇਗੀ। ਜੇਕਰ ਤੁਹਾਨੂੰ ਕੋਈ ਅਜਿਹੇ ਅਲਾਊਂਸ ਜਿਵੇਂ ਹਾਊਸ ਰੈਂਟ ਵੀ ਮਿਲਦੇ ਹਨ ਜਿਨ੍ਹਾਂ ਨਾਲ ਟੈਕਸ 'ਚ ਥੋੜ੍ਹੀ ਜਾਂ ਪੂਰੀ ਛੋਟ ਮਿਲਦੀ ਹੈ ਉਸਦੀ ਜਾਣਕਾਰੀ ਵੀ ਆਈ.ਟੀ.ਆਰ.-1 'ਚ ਦੇਣੀ ਹੋਵੇਗੀ।

ITR-2 'ਚ ਨਵੀਂ ਜਾਣਕਾਰੀ ਦੀ ਹੋਵੇਗੀ ਜ਼ਰੂਰਤ

ITR-2 ਫਾਰਮ ਉਨ੍ਹਾਂ ਲੋਕਾਂ ਅਤੇ ਅਣਵੰਡੇ ਹਿੰਦੂ ਪਰਿਵਾਰਾਂ(HUFs) ਲਈ ਹੈ ਜਿਨ੍ਹਾਂ ਨੂੰ ਕਿਸੇ ਕਾਰੋਬਾਰ ਜਾਂ ਪੇਸ਼ੇ ਤੋਂ ਕੋਈ ਲਾਭ ਨਹੀਂ ਹੁੰਦਾ। ITR-2 'ਚ ਤੁਹਾਨੂੰ ਆਪਣੇ ਨਿਵਾਸ ਸਥਾਨ ਨਾਲ ਜੁੜੀ ਜਾਣਕਾਰੀ ਦੇਣੀ ਹੋਵੇਗੀ ਕਿ ਤੁਸੀਂ ਵਿੱਤੀ ਸਾਲ 2018-19 'ਚ ਤੁਸੀਂ ਉਥੋਂ ਦੇ ਨਿਵਾਸ ਸਥਾਨ 'ਚ ਸੀ ਜਾਂ ਨਹੀਂ ਜਾਂ ਸਾਧਾਰਨ ਨਿਵਾਸੀ ਸਨ ਅਤੇ ਨਾਨ-ਰੈਜ਼ੀਡੈਂਸ ਸਨ। ਤੁਹਾਨੂੰ ਇਹ ਵੀ ਦੱਸਣ ਦੀ ਜ਼ਰੂਰਤ ਹੋਵੇਗੀ ਕਿ ਇਸ ਵਿੱਤੀ ਸਾਲ 'ਚ ਸੈਕਸ਼ਨ  [6(1)(ਏ)] ਤੁਸੀਂ ਭਾਰਤ 'ਚ 182 ਦਿਨ ਜਾਂ ਜ਼ਿਆਦਾ ਜਾਂ ਫਿਰ 365 ਦਿਨਾਂ ਲਈ ਰਹਿ ਰਹੇ ਹਨ ਜਾਂ ਫਿਰ [ਸੈਕਸ਼ਨ 6(1)(ਸੀ)] ਦੇ ਤਹਿਤ ਪਿਛਲੇ ਲਗਾਤਾਰ 4 ਸਾਲਾਂ ਤੋਂ ਰਹਿ ਰਹੇ ਹਨ।

ਜੇਕਰ ਤੁਹਾਡੇ ਕੋਲ ਕਿਸੇ ਅਣਲਿਸਟਿਡ ਕੰਪਨੀ ਦੇ ਸ਼ੇਅਰ ਹਨ ਤਾਂ ਤੁਹਾਨੂੰ ਆਈ.ਟੀ.ਆਰ.-2 'ਚ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਜਾਣਕਾਰੀ ਵਿਚ ਕੰਪਨੀ, ਪੈਨ, ਸ਼ੇਅਰਾਂ ਦੀ ਸੰਖਿਆ ਅਤੇ ਤੁਹਾਡੇ ਵਲੋਂ ਖਰੀਦੇ ਜਾਂ ਵੇਚੇ ਗਏ ਸ਼ੇਅਰਾਂ ਦੀ ਜਾਣਕਾਰੀ ਦੇਣ ਦੀ ਜ਼ਰੂਰਤ ਹੋਵੇਗੀ।